ਦਿਲਜੀਤ ਦੋਸਾਂਝ ਦੇ ਨਾਲ ਚਮਕੀਲੇ ਦੀ ਬਾਇਓਪਿਕ ‘ਚ ਨਜ਼ਰ ਆਏਗੀ ਅਦਾਕਾਰਾ ਪ੍ਰਣਿਤੀ ਚੋਪੜਾ

written by Shaminder | March 25, 2022

ਦਿਲਜੀਤ ਦੋਸਾਂਝ (Diljit Dosanjh) ਜਲਦ ਹੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ (Amar Singh Chamkila) ਦੀ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਪ੍ਰਣਿਤੀ ਚੋਪੜਾ ਮੁੱਖ ਭੂਮਿਕਾ ‘ਚ ਦਿਖਾਈ ਦੇਵੇਗੀ ।ਕੁਝ ਦਿਨ ਪਹਿਲਾਂ ਹੀ ਦਿਲਜੀਤ ਦੋਸਾਂਝ ਵੱਲੋਂ ਚਮਕੀਲੇ ਦੀ ਭੂਮਿਕਾ ਨਿਭਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ । ਪਰ ਹੁਣ ਇਸ ਫ਼ਿਲਮ ‘ਚ ਪ੍ਰਣਿਤੀ ਚੋੋਪੜਾ ਵੀ ਮੁੱਖ ਭੂਮਿਕਾ ‘ਚ ਦਿਖਾਈ ਦੇ ਸਕਦੀ ਹੈ । ਹਾਲਾਂਕਿ ਅਦਾਕਾਰਾ ਦੇ ਵੱਲੋਂ ਇਸ ਬਾਰੇ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ ।

Parineeti Chopra to 'star' opposite Diljit Dosanjh in Imitiaz Ali's next Image Source: Twitter

ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਚ ਚਮਕੀਲੇ ਦਾ ਕਿਰਦਾਰ ਨਿਭਾਉਣਗੇ ਦਿਲਜੀਤ ਦੋਸਾਂਝ

ਪਰ ਖ਼ਬਰਾਂ ਦੀ ਮੰਨੀਏ ਤਾਂ ਜੇਕਰ ਅਦਾਕਾਰਾ ਦਿਲਜੀਤ ਦੇ ਨਾਲ ਕੰਮ ਕਰਦੀ ਹੈ ਤਾਂ ਉਸ ਨੂੰ ਰਣਬੀਰ ਕਪੂਰ ਸਟਾਰਰ ਫ਼ਿਲਮ ‘ਜਾਨਵਰ’ ਛੱਡਣੀ ਪੈ ਸਕਦੀ ਹੈ । ਦੱਸ ਦਈਏ ਕਿ ਇਮਤਿਆਜ਼ ਅਲੀ ਲਾਕਡਾਊਨ ਤੋਂ ਪਹਿਲਾਂ ਚਮਕੀਲੇ ਦੇ ਪਰਿਵਾਰ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਚਮਕੀਲੇ ਦੇ ਪਰਿਵਾਰ ਤੋਂ ਇਸ ਫ਼ਿਲਮ ਨੂੰ ਬਨਾਉਣ ਦੇ ਸਾਰੇ ਰਾਈਟਸ ਲੈ ਲਏ ਹਨ । ਚਮਕੀਲਾ ਅੱਸੀ ਦੇ ਦਹਾਕੇ ਦਾ ਪ੍ਰਸਿੱਧ ਗਾਇਕ ਸੀ । ਉਸ ਨੇ ਅਮਰਜੋਤ ਦੇ ਨਾਲ ਵਿਆਹ ਕਰਵਾਇਆ ਸੀ ।

diljit and amar singh chamkila

ਇਹ ਗਾਇਕ ਜੋੜੀ ਕਾਫੀ ਮਸ਼ਹੂਰ ਸੀ ਅਤੇ ਦੋਵਾਂ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ । ਚਮਕੀਲਾ ਦੇ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਸਣੇ ਕਈ ਗੀਤ ਸ਼ਾਮਿਲ ਹਨ । ਪਹਿਲਾਂ ਇਸ ਫ਼ਿਲਮ ‘ਚ ਕਾਰਤਿਕ ਆਰੀਅਨ ਨੂੰ ਲਏ ਜਾਣ ਦੀ ਚਰਚਾ ਸੀ, ਪਰ ਇਮਤਿਆਜ਼ ਅਲੀ ਇੱਕ ਅਜਿਹੇ ਅਦਾਕਾਰ ਦੀ ਭਾਲ ‘ਚ ਸਨ ਜੋ ਅਦਾਕਾਰੀ ਦੇ ਨਾਲ ਨਾਲ ਗਾਉਣਾ ਵੀ ਜਾਣਦਾ ਹੋਵੇ ।ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਇਸ ਫ਼ਿਲਮ ‘ਚ ਲੈਣ ਦਾ ਫੈਸਲਾ ਕੀਤਾ ।

 

View this post on Instagram

 

A post shared by Parineeti Chopra (@parineetichopra)

You may also like