ਕੋਰੋਨਾ ਵਾਇਰਸ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ, ਇਸ ਅਦਾਕਾਰਾ ਦਾ ਵਿਆਹ ਹੋਇਆ ਮੁਲਤਵੀ, 2020 ਨੂੰ ਦੱਸਿਆ ਮਨਹੂਸ, ਵੀਡੀਓ ਸਾਂਝਾ ਕਰ ਇੰਝ ਕੱਢਿਆ ਦਿਲ ਦਾ ਗੁਬਾਰ

Written by  Shaminder   |  June 23rd 2020 03:17 PM  |  Updated: June 23rd 2020 03:17 PM

ਕੋਰੋਨਾ ਵਾਇਰਸ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ, ਇਸ ਅਦਾਕਾਰਾ ਦਾ ਵਿਆਹ ਹੋਇਆ ਮੁਲਤਵੀ, 2020 ਨੂੰ ਦੱਸਿਆ ਮਨਹੂਸ, ਵੀਡੀਓ ਸਾਂਝਾ ਕਰ ਇੰਝ ਕੱਢਿਆ ਦਿਲ ਦਾ ਗੁਬਾਰ

ਕੋਰੋਨਾ ਵਾਇਰਸ ਕਾਰਨ ਜ਼ਿੰਦਗੀ ਦੀ ਰਫ਼ਤਾਰ ਰੁਕ ਜਿਹੀ ਗਈ ਹੈ । ਲਾਕਡਾਊਨ ਕਰਕੇ ਪੂਰਾ ਦੇਸ਼ ਘਰਾਂ ‘ਚ ਬੰਦ ਹੋ ਕੇ ਰਹਿ ਗਿਆ ਹੈ । ਜਿਸ ਦਾ ਅਸਰ ਜਿੱਥੇ ਵਪਾਰਕ ਅਦਾਰਿਆਂ ‘ਤੇ ਪਿਆ ਹੈ, ਉੱਥੇ ਹੀ ਮਨੋਰੰਜਨ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ । ਕਈਆਂ ਸੈਲੀਬ੍ਰੇਟੀਜ਼ ਦੇ ਤਾਂ ਵਿਆਹ ਵੀ ਇਸ ਚੱਕਰ ‘ਚ ਮੁਲਤਵੀ ਹੋ ਚੁੱਕੇ ਹਨ । ਉਨ੍ਹਾਂ ਸੈਲੀਬ੍ਰੇਟੀਜ਼ ‘ਚੋਂ ਹੀ ਇੱਕ ਹਨ ਅਲੀ ਫ਼ਜ਼ਲ ਅਤੇ ਰਿਚਾ ਚੱਡਾ।

https://www.instagram.com/p/CBuzRUmDZR0/

ਜਿਨ੍ਹਾਂ ਦਾ ਵਿਆਹ ਇਸੇ ਮਹੀਨੇ ਤੈਅ ਹੋਇਆ ਸੀ । ਪਰ ਕੋਰੋਨਾ ਵਾਇਰਸ ਕਰਕੇ ਇਹ ਵਿਆਹ ਟਾਲ ਦਿੱਤਾ ਗਿਆ ਹੈ ਅਤੇ ਬੀਤੇ ਦਿਨੀਂ ਵੀ ਅਦਾਕਾਰਾ ਨੇ ਕਿਹਾ ਸੀ ਕਿ ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਉਹ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ।

https://www.instagram.com/p/CBliF7cjyzo/

ਪਰ ਹਾਲੇ ਤੱਕ ਕੋਰੋਨਾ ਦੇ ਕੇਸਾਂ ਨੂੰ ਠੱਲ ਨਹੀਂ ਪਈ ਹੈ । ਜਿਸ ਕਾਰਨ ਇਹ ਜੋੜੀ ਵਿਆਹ ਨਹੀਂ ਕਰਵਾ ਪਾ ਰਹੀ ।

https://www.instagram.com/p/CAIkSQOj6jF/

 

ਜਿਸ ਤੋਂ ਬਾਅਦ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਸਾਲ ਹੀ ਮਨਹੂਸ ਹੈ । ਦੱਸ ਦਈਏ ਕਿ ਅਦਾਕਾਰਾ ਦੀ ਹੋਣ ਵਾਲੀ ਸੱਸ ਦਾ ਵੀ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ । ਜਿਸ ਕਾਰਨ ਅਦਾਕਾਰਾ ਨੇ ਇਸ ਸਾਲ ਨੂੰ ਮਨਹੂਸ ਕਰਾਰ ਦਿੰਦੇ ਹੋਏ ਇਹ ਵੀਡੀਓ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network