ਬੰਗਾਲੀ ਅਦਾਕਾਰਾ ਰੂਪਾ ਦੱਤਾ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ, ਕੋਲਕਾਤਾ ਪੁਸਤਕ ਮੇਲੇ 'ਚ ਪੈਸੇ ਚੋਰੀ ਕਰਨ ਦੇ ਲੱਗੇ ਦੋਸ਼

Reported by: PTC Punjabi Desk | Edited by: Pushp Raj  |  March 16th 2022 04:38 PM |  Updated: March 16th 2022 04:38 PM

ਬੰਗਾਲੀ ਅਦਾਕਾਰਾ ਰੂਪਾ ਦੱਤਾ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ, ਕੋਲਕਾਤਾ ਪੁਸਤਕ ਮੇਲੇ 'ਚ ਪੈਸੇ ਚੋਰੀ ਕਰਨ ਦੇ ਲੱਗੇ ਦੋਸ਼

ਬੰਗਾਲੀ ਅਦਾਕਾਰਾ ਰੂਪਾ ਦੱਤਾ ਨੂੰ ਕੋਲਕਾਤਾ ਪੁਲਿਸ ਨੇ ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅੰਤਰਰਾਸ਼ਟਰੀ ਕੋਲਕਾਤਾ ਪੁਸਤਕ ਮੇਲੇ ਤੋਂ ਪੈਸੇ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ।

ਮੀਡੀਆ ਮੁਤਾਬਕ ਰਿਪੋਰਟਾਂ ਮੁਤਾਬਕ ਇੱਕ ਔਰਤ ਨੂੰ ਕੂੜੇ ਦੇ ਡੱਬੇ ਵਿੱਚ ਬੈਗ ਸੁੱਟਦੀ ਦੇਖ ਕੇ ਪੁਲਿਸ ਨੂੰ ਸ਼ੱਕ ਹੋਇਆ। ਰਿਪੋਰਟਾਂ ਮੁਤਾਬਕ ਰੂਪਾ ਤੋਂ 75,000 ਰੁਪਏ ਬਰਾਮਦ ਕੀਤੇ ਗਏ ਹਨ।

ਇਹ ਘਟਨਾ ਸ਼ਨੀਵਾਰ ਰਾਤ ਦੀ ਹੈ।ਕੋਲਕਾਤਾ ਦੇ ਬਿਧਾਨਨਗਰ ਉੱਤਰੀ ਥਾਣਾ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਨੇ ਇੱਕ ਔਰਤ ਨੂੰ ਕੂੜੇ ਦੇ ਢੇਰ 'ਚ ਪਲਾਸਟਿਕ ਦਾ ਬੈਗ ਸੁੱਟਦੇ ਦੇਖਿਆ, ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਹੋਰ ਪੁਲਿਸ ਵਾਲਿਆਂ ਨੂੰ ਦਿੱਤੀ।

ਜਦੋਂ ਪੁਲਿਸ ਨੇ ਔਰਤ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਅਦਾਕਾਰਾ ਰੂਪਾ ਦੱਤਾ ਹੈ, ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਪੈਸਿਆਂ ਨਾਲ ਭਰਿਆ ਬੈਗ ਬਰਾਮਦ ਹੋਇਆ, ਜਿਸ ਦੀ ਕੁੱਲ ਰਕਮ 75000 ਰੁਪਏ ਬਣਦੀ ਹੈ। ਹੁਣ ਅਦਾਕਾਰਾ ਪੁਲਿਸ ਹਿਰਾਸਤ ਵਿੱਚ ਹੈ।

ਦੱਸ ਦਈਏ ਕਿ ਰੂਪਾ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਆ ਚੁੱਕੀ ਹੈ। ਉਸ ਨੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ, ਹਾਲਾਂਕਿ ਉਸ ਦੇ ਇਹ ਦੋਸ਼ ਗ਼ਲਤ ਸਾਬਿਤ ਹੋਏ ਸਨ।

ਹੋਰ ਪੜ੍ਹੋ : ਨਵਾਜ਼ੂਦੀਨ ਸਿੱਦੀਕੀ ਕਦੇ ਦੋ ਵਕਤ ਦੀ ਰੋਟੀ ਲਈ ਸੀ ਤਰਸਦੇ, ਅੱਜ ਬਣ ਚੁੱਕੇ ਨੇ ਬਾਲੀਵੁੱਡ 'ਚ ਮਿਸਾਲ

ਦਰਅਸਲ 2020 'ਚ ਰੂਪਾ ਦੱਤਾ ਨੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਫੇਸਬੁੱਕ 'ਤੇ ਕਿਸੇ ਹੋਰ ਨਾਲ ਗੱਲਬਾਤ ਕਰ ਰਹੀ ਸੀ, ਜਿਸ ਦਾ ਪਹਿਲਾ ਨਾਂ ਵੀ ਅਨੁਰਾਗ ਸੀ।'ਤੇ ਅਨੁਰਾਗ ਨਾਲ ਹੋਈ ਚੈਟ ਦੇ ਕਈ ਸਕ੍ਰੀਨਸ਼ੌਟਸ ਵੀ ਸ਼ੇਅਰ ਕੀਤੇ ਗਏ ਸਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network