ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਦੇ ਜਨਮ ਦਿਨ 'ਤੇ ਤਸਵੀਰ ਸਾਂਝੀ ਕਰਦੇ ਹੋਏ ਇੰਝ ਦਿੱਤੀ ਵਧਾਈ

Written by  Shaminder   |  December 23rd 2019 12:48 PM  |  Updated: December 23rd 2019 12:48 PM

ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਦੇ ਜਨਮ ਦਿਨ 'ਤੇ ਤਸਵੀਰ ਸਾਂਝੀ ਕਰਦੇ ਹੋਏ ਇੰਝ ਦਿੱਤੀ ਵਧਾਈ

ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦੇ ਜਨਮ ਦਿਨ 'ਤੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਤੂੰ ਤਾਂ ਸੂਰਜ ਹੈਂ ਜੋ ਸੜ ਕੇ ਵੀ ਹੋਰਾਂ ਨੂੰ ਰੋਸ਼ਨੀ ਦਿੰਦਾ ਹੈਂ। ਤੇਰੇ ਨਾਲ ਹੀ ਸਾਡੇ ਸਭ 'ਚ ਚਮਕ ਹੈ ਪਰ ਤੇਰੇ ਨਾਲੋਂ ਜ਼ਿਆਦਾ ਤੇਜ਼,ਤੇਰੇ ਨਾਲੋਂ ਜ਼ਿਆਦਾ ਰੋਸ਼ਨੀ ਕਿਸੇ 'ਚ ਵੀ ਨਹੀਂ ਹੈ,ਹੈਪੀ ਬਰਥਡੇ ਮਾਈ ਸੋਲਰ ਸਿਸਟਮ ਸੂਰਜ"।

ਹੋਰ ਵੇਖੋ:ਸਰਗੁਣ ਮਹਿਤਾ ਤੇ ਰਵੀ ਦੂਬੇ ਮਨਾ ਰਹੇ ਹਨ ਵਿਆਹ ਦੀ ਵਰੇਗੰਢ, ਵਿਆਹ ਦੀਆਂ ਤਸਵੀਰਾਂ ਵਾਇਰਲ

https://www.instagram.com/p/B6Z4aa5AkZy/

ਇਸ ਪੋਸਟ ਨੂੰ ਉਨ੍ਹਾਂ ਨੇ ਆਪਣੇ ਪਤੀ ਨਾਲ ਟੈਗ ਕੀਤਾ ਹੈ । ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਰਵੀ ਦੁਬੇ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਦੱਸ ਦਈਏ ਰਵੀ ਦੁਬੇ ਦੇ ਨਾਲ ਸਰਗੁਣ ਮਹਿਤਾ ਨੇ 2013 'ਚ ਵਿਆਹ ਕਰਵਾਇਆ ਸੀ ।

https://www.instagram.com/p/B6Zw15Jpf_v/

ਰਵੀ ਰੁਬੇ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਨ੍ਹਾਂ ਦੇ ਸਾਥੀ ਕਲਾਕਾਰ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ ।

https://www.instagram.com/p/B566LrkpSKh/

ਦੱਸ ਦਈਏ ਕਿ ਰਵੀ ਦੁਬੇ ਅਤੇ ਸਰਗੁਣ ਮਹਿਤਾ ਅਕਸਰ ਆਪਣੇ ਪਤੀ ਰਵੀ ਦੁਬੇ ਦੇ ਨਾਲ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network