ਵੇਖੋ ਸਰਗੁਣ ਮਹਿਤਾ ਦੀਆਂ ਅਣਦੇਖੀਆਂ ਅਦਾਵਾਂ ਦਾ ਜਲਵਾ, ਵੀਡੀਓ ਵਾਇਰਲ

Reported by: PTC Punjabi Desk | Edited by: Gourav Kochhar  |  May 29th 2018 01:41 PM |  Updated: May 29th 2018 01:41 PM

ਵੇਖੋ ਸਰਗੁਣ ਮਹਿਤਾ ਦੀਆਂ ਅਣਦੇਖੀਆਂ ਅਦਾਵਾਂ ਦਾ ਜਲਵਾ, ਵੀਡੀਓ ਵਾਇਰਲ

ਪੰਜਾਬੀ ਫ਼ਿਲਮ ਇੰਡਸਟਰੀ ਦੀ ਸਫਲ ਫ਼ਿਲਮ ਲਾਹੌਰੀਏ ਦੀ ਅਦਾਕਾਰਾ ਨੇ ਆਪਣੀ ਅਦਾਵਾਂ ਨਾਲ ਹਰ ਇੱਕ ਪੰਜਾਬੀ ਦਾ ਦਿਲ ਜਿਤਿਆ ਹੈ | ਸਰਗੁਣ ਮਹਿਤਾ sargun mehta ਇੱਕ ਤੋਂ ਬਾਅਦ ਇੱਕ ਸਫਲਤਾ ਦੀਆਂ ਪੌੜੀਆਂ ਚੜਦੀ ਜਾ ਰਹੀ ਹੈ | ਪੰਜਾਬੀ ਫ਼ਿਲਮ ਲਾਹੌਰੀਏ ਤੋਂ ਸਰਗੁਣ ਮਹਿਤਾ ਨੇ ਕਾਫ਼ੀ ਵਾਹ-ਵਾਹ ਲੁੱਟੀ ਹੈ | ਇਸਲਈ ਆਪਣੀ ਪਹਿਚਾਣ ਨੂੰ ਕਾਇਮ ਰੱਖਣ ਲਈ ਸਰਗੁਣ ਆਏ ਦਿਨ ਕੁਝ ਨਾ ਕੁਝ ਸੋਸ਼ਲ ਮੀਡਿਆ ਤੇ ਪੋਸਟ ਕਰਦੇ ਰਹਿੰਦੇ ਹਨ |

sargun mehta

ਹਾਲ ਹੀ ਵਿਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਿੱਤੀ ਜੋ ਇਸ ਸਮੇਂ ਵਾਇਰਲ ਹੋ ਰਹੀ ਹੈ | ਇਹ ਕੋਈ ਆਮ ਵੀਡੀਓ ਨਹੀਂ ਹੈ ਇਹ ਵੀਡੀਓ ਹੈ ਉਸ ਸਮੇਂ ਦੀ ਜਦੋਂ ਫ਼ਿਲਮ ਜਿੰਦੁਆ ਦੀ ਸ਼ੂਟਿੰਗ ਚੱਲ ਰਹੀ ਸੀ | ਸਰਗੁਣ ਮਹਿਤਾ sargun mehta ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਂ ਵੀਡੀਓ ਗੈਲਰੀ ਦੇਖ ਰਹੀ ਸੀ ਤੇ ਮੈਨੂੰ ਇਹ ਵੀਡੀਓ ਦਿਖੀ ਜੋ ਮੇਰੇ ਦਿਲ ਦੇ ਬੇਹੱਦ ਕਰੀਬ ਹੈ | ਇਹ ਮੇਰੀ ਰਿਹਰਸਲ ਕਰਦੇ ਦੀ ਵੀਡੀਓ ਹੈ ਜਦੋਂ ਮੈਂ ਜਿੰਦੁਆ ਦੀ ਸ਼ੂਟਿੰਗ ਵਿਚ ਵਿਅਸਤ ਸੀ |

sargun

ਤੁਹਾਨੂੰ ਦਸ ਦੇਈਏ ਕਿ ਸਰਗੁਣ ਮਹਿਤਾ sargun meta ਨੇ ਹੁਣ ਤਕ ਚਾਰ ਪੰਜਾਬੀ ਫ਼ਿਲਮਾਂ ਵਿਚ ਆਪਣੀ ਭੂਮਿਕਾ ਨਿਭਾਈ ਹੈ | ਇਨ੍ਹਾਂ ਚਾਰੋ ਫ਼ਿਲਮਾਂ ਨੇ ਪੋਲੀਵੁਡ ਵਿਚ ਇੱਕ ਨਵੇਂ ਰਿਕਾਰਡ ਬਣਾਏ ਹਨ | ਹੁਣ ਸਰਗੁਣ ਮਹਿਤਾ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਕਿਸਮਤ Qismat ਦੀ ਸ਼ੂਟਿੰਗ ਵਿਚ ਰੁਜੀ ਹੋਈ ਹੈ ਜੋ ਬਹੁਤ ਹੀ ਜਲਦ ਦਰਸ਼ਕਾਂ ਦੀ ਕਚਹਿਰੀ ਵਿਚ ਆਪਣੀ ਹਾਜ਼ਰੀ ਦੇਵੇਗੀ |

sargun mehta


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network