ਇਸ ਤਰ੍ਹਾਂ ਦੇ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ, ਦੱਸਿਆ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ ਖੂਬੀਆਂ
ਸ਼ਹਿਨਾਜ਼ ਗਿੱਲ(Shehnaaz Gill) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਸਦੀ ਕਾਫੀ ਚਰਚਾ ਹੋ ਰਹੀ ਹੈ ਅਤੇ ਜਲਦ ਹੀ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੀ ਹੈ । ਸ਼ਹਿਨਾਜ਼ ਗਿੱਲ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦਿੱਤੀ ਸੀ । ਇਸ ਇੰਟਰਵਿਊ ‘ਚ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਖੁਲਾਸਾ ਕੀਤਾ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੇ ਨਾਲ ਫਿਰ ਲੁੱਟੀ ਵਾਹ ਵਾਹੀ, ਦੇਖੋ ਤਸਵੀਰਾਂ
ਹਾਲ ਹੀ ‘ਚ ਮਸਾਬਾ ਗੁਪਤਾ ਨੇ ਇੱਕ ਵੀਡੀਓ ਯੂ-ਟਿਊਬ ‘ਤੇ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਸ਼ਹਿਨਾਜ਼ ਗਿੱਲ ਨੂੰ ਪੁੱਛ ਰਹੀ ਹੈ ਕਿ ਉਹ ਕਿਸੇ ਪ੍ਰਸ਼ੰਸਕ ਦੇ ਨਾਲ ਵਿਆਹ ਕਰਵਾਏਗੀ ।ਜਿਸ ਤੋਂ ਬਾਅਦ ਸ਼ਹਿਨਾਜ਼ ਨੇ ਕਿਹਾ ਹੈ ਕਿ ‘ਭੇਜੋ ਆਪਣਾ ਬਾਇਓਡਾਟਾ, ਮੁਝੇ ਝੇਲਣਾ ਬਹੁਤ ਮੁਸ਼ਕਿਲ ਹੈ ਅਤੇ ਮੇਰੀ ੨੪ ਘੰਟੇ ਤਾਰੀਫ ਕਰਨੀ ਪਵੇਗੀ।ਕਿੰਨੀ ਦੇਰ ਤਾਰੀਫ਼ ਕਰੇਗਾ।
Image Source: Instagram
ਹੋਰ ਪੜ੍ਹੋ : ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਨੇ ਉਤਾਰੀ ਸ਼ਹਿਨਾਜ਼ ਗਿੱਲ ਦੀ ਨਕਲ,ਵੀਡੀਓ ਹੋ ਰਿਹਾ ਵਾਇਰਲ
ਕਿਉਂ ਪੁੱਛ ਰਹੇ ਜੋ । ਮੇਰੇ ਨਾਲ ਵਿਆਹ …ਅੱਕ ਜਾਓਗੇ ਯਾਰ । ਮੇਰੇ ਨਾਲ ਵਿਆਹ ਵਾਲੇ ਪਲਾਨ ਨਾ ਕਰੋ। ਕਿਉਂਕਿ ੨੪ ਘੰਟੇ ਗੱਲਾਂ ਕਰਨੀਆਂ ਪੈਣਗੀਆਂ’ ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਿੱਗ ਬੌਸ ਦੇ ਨਾਲ ਆਪਣੀ ਖ਼ਾਸ ਜਗ੍ਹਾ ਦਰਸ਼ਕਾਂ ‘ਚ ਬਣਾਈ ਸੀ ।
Image Source: Twitter
ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਜੋੜੀ ਨੇ ਬਿੱਗ ਬੌਸ ਤੋਂ ਬਾਹਰ ਆ ਕੇ ਵੀ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਸੀ । ਖ਼ਬਰਾਂ ਇਹ ਵੀ ਸਾਹਮਣੇ ਆਈਆਂ ਸਨ ਕਿ ਜਲਦ ਹੀ ਦੋਵੇਂ ਵਿਆਹ ਵੀ ਕਰਵਾਉਣ ਵਾਲੇ ਹਨ ।ਪਰ ਇਸ ਤੋਂ ਪਹਿਲਾਂ ਹੀ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ ।