ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਮਾਂ ਦੇ ਜਨਮ ਦਿਨ 'ਤੇ ਪਾਈ ਭਾਵੁਕ ਪੋਸਟ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

Written by  Shaminder   |  June 20th 2020 12:03 PM  |  Updated: June 20th 2020 12:03 PM

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਮਾਂ ਦੇ ਜਨਮ ਦਿਨ 'ਤੇ ਪਾਈ ਭਾਵੁਕ ਪੋਸਟ, ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਮਾਂ ਦੇ ਨਾਲ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਨ੍ਹਾਂ ਨੇ ਆਪਣੀ ਮਾਂ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਹੈ ।ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਉੱਥੇ ਹੈ ਕੋਈ ਜੋ ਮੇਰੇ ਨਾਲ ਬਹੁਤ ਖੁਸ਼ ਹੈ, ਉਸ ਨੇ ਮੈਨੂੰ ਉਹ ਸਭ ਕੁਝ ਦਿੱਤਾ ਜੋ ਮੈਨੂੰ ਉੱਤਮ ਵਿਅਕਤੀ ਬਣਾਉਂਦਾ ਹੈ ।ਮੈਂਨੂੰ ਬਿਨਾਂ ਸ਼ਰਤ ਪਿਆਰ ਕਰਨ ਲਈ ।

https://www.instagram.com/p/CBoMZG9hs-E/

ਮੈਨੂੰ ਗਲਤ ਰਾਹ ਜਾਣ ਤੋਂ ਰੋਕਣਾ, ਮੇਰੇ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨਾ ਅਤੇ ਮੇਰੇ ਖੰਭਾਂ ਦੀ ਪਰਵਾਜ਼ ਬਣਨਾ ।ਮੈਂ ਬਸ ਇਹ ਕਹਿਣਾ ਚਾਹੁੰਦੀ ਹਾਂ ਮੈਂ ਤੁਹਾਡੇ ਲਈ ਸੱਚਮੁੱਚ ਧੰਨਵਾਦੀ ਹਾਂ ਮਾਂ! ਸ਼ਿਲਪਾ ਸ਼ੈੱਟੀ ਨੇ ਆਪਣੀ ਮਾਂ ਦੇ ਜਨਮ ਦਿਨ 'ਤੇ ਇਹ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ।

https://www.instagram.com/p/CBLJDdkBtif/

ਉਨ੍ਹਾਂ ਦੇ ਮਾਤਾ ਦੇ ਜਨਮ ਦਿਨ 'ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ।ਆਪਣੀ ਸਿਹਤ ਅਤੇ ਫਿੱਟਨੈੱਸ ਦਾ ਸ਼ਿਲਪਾ ਸ਼ੈੱਟੀ ਖ਼ਾਸ ਖਿਆਲ ਰੱਖਦੇ ਹਨ ।

ਉਹ ਅਕਸਰ ਆਪਣੀਆਂ ਯੋਗਾ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network