ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਬਾਂਕੇ ਬਿਹਾਰੀ ਦਰਬਾਰ ਦੇ ਕੀਤੇ ਦਰਸ਼ਨ, ਵੀਡੀਓ ਕੀਤਾ ਸਾਂਝਾ

written by Shaminder | July 30, 2022

ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਝਾਂ ਕੀਤਾ ਹੈ । ਇਸ ਵੀਡੀਓ ‘ਚ ਉਹ ਬਾਂਕੇ ਬਿਹਾਰੀ ਦੇ ਦਰਬਾਰ ‘ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕੀਤੇ । ਅਦਾਕਾਰਾ ਨੇ ਮੰਦਰ ‘ਚ ਪ੍ਰਸ਼ਾਦ ਅਤੇ ਅੰਗ ਵਸਤਰ ਵੀ ਭੇਂਟ ਕੀਤਾ । ਅਦਾਕਾਰਾ ਨੂੰ ਵੇਖਣ ਦੇ ਲਈ ਲੋਕਾਂ ਦੀ ਭੀੜ ਉਮੜ ਪਈ ਅਤੇ ਉਸ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਸਭ ਦਾ ਹੱਥ ਹਿਲਾ ਕੇ ਪਿਆਰ ਸਵੀਕਾਰਿਆ ।

shilpa shetty- image from google

ਹੋਰ ਪੜ੍ਹੋ : ਕਿਸੇ ਆਲੀਸ਼ਾਨ ਮਕਾਨ ਤੋਂ ਘੱਟ ਨਹੀਂ ਸ਼ਿਲਪਾ ਸ਼ੈੱਟੀ ਦੀ ਵੈਨਿਟੀ ਵੈਨ, ਵੀਡੀਓ ਵੇਖ ਹੋ ਜਾਓਗੇ ਹੈਰਾਨ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਅਦਾਕਾਰਾ ਦੀਆਂ ਹੋਰ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ 31 ਜੁਲਾਈ ਨੂੰ ਹਰਿਆਲੀ ਤੀਜ ਹੈ ਅਤੇ ਇਸ ਦਿਨ ਬਾਂਕੇ ਇਸ ਦਿਨ ਬਾਂਕੇ ਬਿਹਾਰੀ 12 ਘੰਟੇ ਤੱਕ ਸੁਨਹਿਰੀ ਝੰਡੇ ਵਿੱਚ ਬੈਠ ਕੇ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ।

shilpa shetty image From instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਧੀ ਦੇ ਨਾਲ ਜ਼ੂ ਦੀ ਸੈਰ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਹਰਿਆਲੀ ਤੀਜ ਤੋਂ ਪਹਿਲਾਂ ਅਦਾਕਾਰਾ ਸ਼ਿਲਪਾ ਸ਼ੈੱਟੀ ਬਾਂਕੇ ਬਿਹਾਰੀ ਦੇ ਦਰਬਾਰ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਠਾਕੁਰ ਬਾਂਕੇ ਬਿਹਾਰੀ ਮੰਦਰ 'ਚ ਜਾ ਕੇ ਪੂਜਾ ਅਰਚਨਾ ਕੀਤੀ।ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ

ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਆਪਣੀ ਫਿਟਨੈਸ ਦੇ ਲਈ ਜਾਣੀ ਜਾਂਦੀ ਸ਼ਿਲਪਾ ਸ਼ੈੱਟੀ ਆਪਣੇ ਯੋਗ ਅਤੇ ਵਰਕ ਆਊਟ ਦੇ ਵੀ ਵੀਡੀਓਜ਼ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ ।

 

You may also like