ਨਰਾਤਿਆਂ ‘ਤੇ ਮਾਂ ਦੀ ਪੂਜਾ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਪ੍ਰਸ਼ੰਸਕਾਂ ਨੂੰ ਦਿੱਤੀ ਵਧਾਈ

written by Shaminder | September 27, 2022 05:28pm

ਮਾਂ ਦੇ ਨਰਾਤੇ(Navratri) ਸ਼ੁੂਰ ਹੋ ਚੁੱਕੇ ਹਨ । ਅੱਜ ਮਾਂ ਦੇ ਦੂਜੇ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ । ਇਸ ਮੌਕੇ ਬਾਲੀਵੁੱਡ ਹੀਰੋਇਨਾਂ ਨੇ ਵੀ ਮਾਂ ਦੀ ਪੂਜਾ ਕੀਤੀ । ਇਨ੍ਹਾਂ ਹੀਰੋਇਨਾਂ ਨੇ ਮਾਂ ਤੋਂ ਆਪਣੇ ਪਰਿਵਾਰ ਦੀ ਖੁਸ਼ਹਾਲੀ, ਤਰੱਕੀ ਅਤੇ ਮਨੋਕਾਮਨਾਵਾਂ ਦੀ ਪੂਰਤੀ ਲਈ ਪ੍ਰਾਰਥਨਾ ਵੀ ਕੀਤੀ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty)  ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਨਰਾਤਿਆਂ ਦੀ ਵਧਾਈ ਪ੍ਰਸ਼ੰਸਕਾਂ ਨੂੰ ਦਿੱਤੀ ਹੈ ।

shilpa shetty in bankey bihari temple-min Image From Google

ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ਨੇ ਪੋਸਟ ਪਾ ਕੇ ਕਿਹਾ ‘ਅੱਜ ਕੱਲ੍ਹ ਮਿੰਟ ਲੱਗਦਾ ‘ਗੱਲ ਦੀ ਗਾਲ੍ਹ’ ਬਣਨ ਨੂੰ’, ਜਾਣੋਂ ਪੂਰੀ ਖ਼ਬਰ

ਇਸ ਵੀਡੀਓ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਸਰਦੀਆਂ ਦੀ ਰੁੱਤ ‘ਚ ਆਉਣ ਵਾਲੇ ਇਨ੍ਹਾਂ ਨਰਾਤਿਆਂ ਦੇ ਦੌਰਾਨ ਮਾਂ ਦੇ ਨੌ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ । ਲੋਕ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਇਨ੍ਹਾਂ ਨੌਂ ਦਿਨਾਂ ਦੇ ਦੌਰਾਨ ਵਰਤ ਰੱਖਦੇ ਹਨ ।

shilpa shetty- image from google

ਹੋਰ ਪੜ੍ਹੋ : ਅਦਾਕਾਰ ਗੁਰਮੀਤ ਸਾਜਨ ਨੇ ਪੋਸਟ ਕੀਤੀ ਸਾਂਝੀ, ਭਿਖਾਰੀਆਂ ਦੇ ਲਈ ਆਖੀ ਇਹ ਗੱਲ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ

ਮੰਦਰਾਂ ‘ਚ ਪਹੁੰਚ ਕੇ ਮਾਂ ਦੀ ਪੂਜਾ ਕੀਤੀ ਜਾਂਦੀ ਹੈ । ਸ਼ਿਲਪਾ ਸ਼ੈੱਟੀ ਵੀ ਹਰ ਤਿਉਹਾਰ ਨੂੰ ਬੜੇ ਹੀ ਜੋਸ਼-ਓ-ਖਰੋਸ਼ ਦੇ ਨਾਲ ਮਨਾਉਂਦ ਹੈ । ਸ਼ਿਲਪਾ ਸ਼ੈੱਟੀ ਪਿਛਲੇ ਕੁਝ ਸਮੇਂ ਦੌਰਾਨ ਆਪਣੇ ਪਤੀ ਰਾਜ ਕੁੰਦਰਾ ਦੇ ਕਾਰਨ ਕਾਫੀ ਪ੍ਰੇਸ਼ਾਨੀਆਂ ਝੱਲ ਰਹੀ ਸੀ ।ਪਰ ਹੁਣ ਉਸ ਦੀ ਜ਼ਿੰਦਗੀ ਪਟੜੀ ‘ਤੇ ਆ ਚੁੱਕੀ ਹੈ ਅਤੇ ਅਦਾਕਾਰਾ ਮੁੜ ਇੰਡਸਟਰੀ ‘ਚ ਸਰਗਰਮ ਹੋ ਚੁੱਕੀ ਹੈ ।

ਉਨ੍ਹਾਂ ਨੇ ਕੁਝ ਸਾਲ ਪਹਿਲਾਂ ਰਾਜ ਕੁੰਦਰਾ ਦੇ ਨਾਲ ਲਵ ਮੈਰਿਜ ਕਰਵਾਈ ਸੀ । ਉਨ੍ਹਾਂ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ । ਧੀ ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ । ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਏਗੀ ।

You may also like