‘ਪੱਕੋ’ ਕਿਰਦਾਰ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਅਦਾਕਾਰਾ ਸਿੰਮੀ ਚਾਹਲ ਦੇ ਪੂਰੇ ਹੋਏ 5 ਸਾਲ, ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦੇ ਹੋਏ ਪਾਈ ਭਾਵੁਕ ਪੋਸਟ

written by Lajwinder kaur | August 06, 2021

ਪੰਜਾਬੀ ਫ਼ਿਲਮੀ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਦੇ ਇਸ ਇੰਡਸਟਰੀ 'ਚ ਸ਼ਾਨਦਾਰ ਪੰਜ ਸਾਲ ਪੂਰੇ ਹੋ ਗਏ ਨੇ। ਉਨ੍ਹਾਂ ਨੇ ਇਸ ਦਿਨ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

Simi Image Source: instagram

ਹੋਰ ਪੜ੍ਹੋ : ਸਿੰਗਾ ਲੈ ਕੇ ਆ ਰਹੇ ਨੇ ਨਵਾਂ ਗੀਤ ‘RAJA RANI’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਪੋਸਟਰ

ਹੋਰ ਪੜ੍ਹੋ : ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ

simi chahal posted about bambukat-min Image Source: instagram

ਜੀ ਹਾਂ ਸਿੰਮੀ ਚਾਹਲ ਨੇ ਸਾਲ 2016 ‘ਬੰਬੂਕਾਟ’ ਫ਼ਿਲਮ ਦੇ ਆਪਣੀ ਅਦਾਕਾਰੀ ਦੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਸਾਂਵਲੀ ਮੁਟਿਆਰਾ ਦਾ ਕਿਰਦਾਰ ਨਿਭਾਇਆ ਸੀ। ਜਿਸ ਦਾ ਨਾਂਅ ਸੀ ‘ਪੱਕੋ’ । ਇਸ ਫ਼ਿਲਮ 'ਚ ਉਹ ਐਮੀ ਵਿਰਕ ਦੇ ਓਪੋਜ਼ਿਟ ਨਜ਼ਰ ਆਈ ਸੀ। ਸਿੰਮੀ ਚਾਹਲ ਆਪਣੇ ਕਿਰਦਾਰ ਪੱਕੋ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਆਪਣੀ ਛਾਪ ਛੱਡਣ 'ਚ ਕਾਮਯਾਬ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਲਗਾਤਾਰ ਅੱਗੇ ਵੱਧਦੇ ਹੋਏ ਕਈ ਸੁਪਰ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ।

feature image of happy birthday simi chahal Image Source: instagram

ਸਿੰਮੀ ਚਾਹਲ ਨੇ ਪੱਕੋ ਦੇ ਨਾਲ ਜੁੜੇ ਆਪਣੇ ਅਹਿਸਾਸ ਤੇ ਆਪਣੇ ਪ੍ਰਸ਼ੰਸਕਾਂ, ਆਪਣੀ ਮੰਮੀ ਤੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ । ਇਸ ਪੋਸਟ ਉੱਤੇ ਸੁਨੰਦਾ ਸ਼ਰਮਾ ਤੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਕਿਰਾਦਰ ਦੀ ਤਾਰੀਫ ਕਰਦੇ ਹੋਏ ਸਿੰਮੀ ਚਾਹਲ ਨੂੰ ਵਧਾਈ ਦੇ ਰਹੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਸਰਵਣ, ਰੱਬ ਦਾ ਰੇਡੀਓ, ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਮੰਜੇ ਬਿਸਤਰੇ 2’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

 

0 Comments
0

You may also like