ਅਦਾਕਾਰਾ ਸਿੰਮੀ ਚਾਹਲ ਨੇ ਟਰੈਂਡਿੰਗ ਮਿਊਜ਼ਿਕ ‘ਤੇ ਬਿਖੇਰੀਆਂ ਆਪਣੀ ਖ਼ੂਬਸੂਰਤ ਅਦਾਵਾਂ, ਦੇਖੋ ਇਹ ਰੀਲ

written by Lajwinder kaur | November 23, 2022 08:34pm

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕਾਫੀ ਸਮੇਂ ਤੋਂ ਉਹ ਪਰਦੇ ਉੱਤੇ ਨਜ਼ਰ ਨਹੀਂ ਆਈ, ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਅਦਾਕਾਰਾ ਨੇ ਟਰੈਂਡਿੰਗ ਮਿਊਜ਼ਿਕ ਉੱਤੇ ਆਪਣੀ ਰੀਲ ਬਣਾਈ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਵੀ ਆ ਰਹੀ ਹੈ।

simi chahal shared her cute old video image source: instagram

ਹੋਰ ਪੜ੍ਹੋ: ਸ਼ਾਹਿਦ ਕਪੂਰ ਨੇ ਬੈੱਡਰੂਮ ਤੋਂ ਸ਼ੇਅਰ ਕੀਤਾ ਪਤਨੀ ਮੀਰਾ ਦਾ ਅਜਿਹਾ ਵੀਡੀਓ, ਜਾਣੋ ਕਿਉਂ ਮੀਰਾ ਨੇ ਸ਼ਾਹਿਦ ਨੂੰ ਕਿਹਾ- ‘ਜੀਨਸ ਪਹਿਨੋ’

insdie image of simi chahal and amrinder gill image source: instagram

ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ ਹੈ। Dj Usman Bhatti ਵੱਲੋਂ ਰੀਮੇਕ ਕੀਤਾ ਗੀਤ ਤੂੰ ਆਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਿਹਾ ਹੈ। ਸਿੰਮੀ ਨੇ ਵੀ ਇਸ ਟਰੈਂਡਿੰਗ ਮਿਊਜ਼ਿਕ ਉੱਤੇ ਰੀਲ ਬਣਾਈ ਹੈ। ਜਿਸ ਵਿੱਚ ਉਸ ਦਾ ਸਟਾਇਲਿਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰਾ ਨੇ ਵੀਡੀਓ ‘ਚ ਪੀਲੇ ਰੰਗ ਦਾ ਫਲੋਰਲ ਪ੍ਰਿੰਟ ਵਾਲਾ ਸੂਟ ਪਹਿਨਿਆ ਹੋਇਆ ਹੈ ਤੇ ਨਾਲ ਹੀ ਹੈਵੀ ਜਿਊਲਰੀ ਕੈਰੀ ਕੀਤੀ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

simi chahal image source: instagram

ਸਿੰਮੀ ਚਾਹਲ ਕਈ ਬਿਹਤਰੀਨ ਪੰਜਾਬੀ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਉਹ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’, ‘ਬੰਬੂਕਾਟ, ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਸਮੇਤ ਹੋਰ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਇਸ ਦੇ ਨਾਲ ਨਾਲ ਉਹ ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਪ੍ਰਤੀਕ ਬੱਬਰ ਦੇ ਨਾਲ ਮਿਊਜ਼ਿਕ ਵੀਡੀਓ ‘ਤੇਰੇ ਬਾਜੋਂ’ ‘ਚ ਵੀ ਨਜ਼ਰ ਆਈ ਸੀ।

 

You may also like