
ਅਭੀ ਤੋਂ ਮੈਂ ਜਵਾਨ ਹੂੰ…ਜੀ ਹਾਂ ਲਾਈਨ ਬਾਲੀਵੁੱਡ ਅਦਾਕਾਰ ਅਨਿਲ ਕਪੂਰ (Anil Kapoor)ਤੇ ਸਹੀ ਢੁੱਕਦੀ ਹੈ।ਜੋ ਫਿਟਨੈਸ ਦੇ ਮਾਮਲੇ ‘ਚ ਅੱਜਕੱਲ੍ਹ ਦੇ ਮੁੰਡਿਆਂ ਨੂੰ ਵੀ ਮਾਤ ਦਿੰਦੇ ਹਨ।ਅਨਿਲ ਕਪੂਰ ਦੇ ਬਰਥ-ਡੇ (Birthday) ਤੇ ਉਹਨਾਂ ਦੀ ਬੇਟੀ ਸੋਨਮ ਕਪੂਰ ਨੇ ਉਹਨਾਂ ਨੂੰ ਬੜੇ ਹੀ ਖਾਸ ਅੰਦਾਜ਼ ‘ਚ ਹੈਪੀ ਬਰਥ-ਡੇ ਦੀ ਵਧਾਈ ਦਿੱਤੀ ਹੈ।ਇਸ ਮੌਕੇ ਅਦਾਕਾਰ ਦੀ ਧੀ ਸੋਨਮ ਕਪੂਰ ਨੇ ਆਪਣੀਆਂ ਕੁਝ ਤਸਵੀਰਾਂ ਕੀਤੀਆਂ ।

ਹੋਰ ਪੜ੍ਹੋ : ਅਦਾਕਾਰਾ ਮੰਨਤ ਸਿੰਘ ਉਰਫ਼ ਸੁੱਖੀ ਪਵਾਰ ਦਾ ਅੱਜ ਹੈ ਜਨਮ ਦਿਨ,ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਦਿੱਤੀ ਵਧਾਈ
ਅਦਾਕਾਰਾ ਨੇ ਤਸਵੀਰਾਂ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ ।ਜਿਸ ‘ਚ ਉਸ ਨੇ ਲਿਖਿਆ ‘ਸਾਰੀ ਦੁਨੀਆ ਦੇ ਸਭ ਤੋਂ ਵਧੀਆ ਪਿਤਾ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ . ਤੁਸੀਂ ਸਭ ਤੋਂ ਮਹਾਨ ਅਤੇ ਉੱਤਮ ਹੋ। ਤੁਸੀਂ ਜੋ ਵੀ ਕਰਦੇ ਹੋ, ਤੁਸੀਂ ਸਾਡੇ ਲਈ ਕਰਦੇ ਹੋ, ਹਰ ਕਿਸੇ ਨੂੰ ਇਹ ਮੁਬਾਰਕ ਹੋਣਾ ਚਾਹੀਦਾ ਹੈ। ਲਵ ਯੂ ਡੈਡੀ ਤੁਹਾਡੀ ਬੇਟੀ ਹੋਣ 'ਤੇ ਬਹੁਤ ਮਾਣ ਹੈ’।

ਹੋਰ ਪੜ੍ਹੋ : ਨਿੰਜਾ ਆਪਣੇ ਕਿਊਟ ਪੁੱਤਰ ਦੇ ਨਾਲ ਆਏ ਨਜ਼ਰ, ਪਿਉ ਪੁੱਤਰ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਵੀ ਆ ਰਿਹਾ ਪਸੰਦ
ਬਾਪ ਤੇ ਧੀ ਦਾ ਰਿਸ਼ਤਾਂ ਤਾਂ ਹੁੰਦਾ ਹੀ ਬੜਾ ਪਿਆਰਾ ਹੈ, ਧੀ ਦਾ ਆਪਣੇ ਪਿਤਾ ਕੁਝ ਜਿਆਦਾ ਹੀ ਲਗਾਅ ਹੁੰਦਾ ਹੈ।ਆਪਣੇ ਪਿਤਾ ਦੇ ਨਾਲ ਜਿਆਦਾ ਲਗਾਅ ਦੇ ਚੱਲਦਿਆਂ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਆਪਣੇ ਪਿਤਾ ਨਾਲ ਤਸਵੀਰਾਂ ਸਾਂਝੀਆਂ ਕੀਤੀਆ ਹਨ।ਜਿਸ ਵਿੱਚ ਉਹਨਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਕਦੇਂ ਪਿਤਾ ਨਾਲ ਫੋਟੋਆਂ ਖਿਚਾਉਣ ਵਾਲੀ ਸੋਨਮ ਅੱਜ ਖੁਦ ਮਾਂ ਬਣ ਗਈ ਹੈ ਤੇ ਉਸਦੇ ਪਿਤਾ ਯਾਨੀ ਕਿ ਅਨਿਲ ਕਪੂਰ ਨੇ ਆਪਣੇ ਦੋਤਰੇ ਨਾਲ ਫੋਟੋ ਖਿਚਵਾਈ ਹੈ। ਸੋਨਮ ਦੀ ਵੀ ਬਸ ਇਹੀ ਦਿਲੀ ਖੁਹਾਇਸ਼ ਹੈ ਕਿ ਉਸਦੇ ਪਿਤਾ ਇਸੇ ਤਰਾਂ੍ਹ ਹੈਡਸਮ ਤੇ ਜਵਾਨ ਰਹਿਣ ਤੇ ਦੁਨੀਆਂ ਦੀ ਹਰ ਖੁਸ਼ੀ ਮਾਨਣ।
View this post on Instagram