ਮਾਂ ਦੇ ਜਨਮ ਦਿਨ ’ਤੇ ਪੋਸਟ ਪਾ ਕੇ ਭਾਵੁਕ ਹੋਈ ਸੋਨੀਆ ਮਾਨ, ਮਾਂ ਲਈ ਲਿਖਿਆ ਖ਼ਾਸ ਨੋਟ

written by Rupinder Kaler | August 10, 2020

ਅਦਾਕਾਰਾ ਸੋਨੀਆ ਮਾਨ ਨੇ ਆਪਣੀ ਮਾਂ ਦੇ ਜਨਮ ਦਿਨ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਕੇ ਬਹੁਤ ਹੀ ਇਮੋਸ਼ਨਲ ਨੋਟ ਲਿਖਿਆ ਹੈ । ਉਹਨਾ ਨੇ ਲਿਖਿਆ ਹੈ ‘ਅੱਜ ਮੈਂ ਜੋ ਵੀ ਹਾਂ ਤੇਰੀ ਬਤੌਲਤ ਹਾਂ ਮਾਂ, ਤੂੰ ਮੇਰੀ ਪ੍ਰੇਰਨਾ ਹੈ । ਤੂੰ ਏਨੀਂ ਤਾਕਤਵਰ ਹੈ ਕਿ ਹਰ ਮੁਸ਼ਕਿਲ ਦਾ ਸਾਹਮਣਾ ਇੱਕਲਿਆਂ ਕੀਤਾ ਹੈ ਤੇ ਮੈਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ ਹੈ । ਮੈਂ ਜੋ ਕੁਝ ਵੀ ਹਾਂ ਤੇਰੇ ਕਰਕੇ ਹਾਂ । https://www.instagram.com/p/CA7lqBTHk9w/ ਤੁਸੀਂ ਮੈਨੂੰ ਹਰ ਧਰਮ ਦਾ ਆਦਰ ਕਰਨਾ ਸਿਖਾਇਆ …ਮੈਂ ਕਿਸਮਤ ਵਾਲੀ ਹਾਂ ਕਿ ਤੁਸੀਂ ਮੇਰੇ ਜ਼ਿੰਦਗੀ ਵਿੱਚ ਹੋ । ਮੈਂ ਜਾਣਦੀ ਹਾਂ ਕਿ ਡੈਡੀ ਕਿੱਥੇ ਹਨ …ਉਹ ਵੀ ਤੁਹਾਡੇ ਤੇ ਮਾਣ ਮਹਿਸੂਸ ਕਰਦੇ ਹੋਣਗੇ …ਤੁਸੀਂ ਮੈਨੂੰ ਰਿਸ਼ਤਿਆਂ ਦਾ ਅਸਲ ਅਰਥ ਸਮਝਾਇਆ …ਤੁਸੀਂ ਮੇਰੇ ਪਿਤਾ ਨੂੰ ਕਿੰਨਾ ਪਿਆਰ ਕਰਦੇ ਸੀ …ਹੀਰ ਰਾਂਝੇ ਤੋਂ ਬਾਅਦ ਤੁਸੀਂ ਸੱਚੇ ਇਸ਼ਕ ਦੀ ਪਰਿਭਾਸ਼ਾ ਹੋ … https://www.instagram.com/p/CCPkX-YnhNV/ ਜਿਸ ਨੇ ਹਰ ਇੱਕ ਇੱਕ ਨਾਲ ਪਿਆਰ ਕੀਤਾ ਤੇ ਪੂਰੀ ਜ਼ਿੰਦਗੀ ਇੱਕ ਦੇ ਨਾਵੇ ਲਗਾ ਦਿੱਤੀ ….ਮੇਰੇ ਪਿਤਾ ਨਾਲ ਕੀਤਾ ਵਾਅਦਾ ਤੁਸੀਂ ਪੂਰੀ ਜ਼ਿੰਦਗੀ ਨਿਭਾਇਆ ਤੇ ਦੁਬਾਰਾ ਵਿਆਹ ਨਹੀਂ ਕਰਵਾਇਆ ….ਮੈਂ ਤੁਹਾਨੂੰ ਦਿਲੋ ਸਲਾਮ ਕਰਦੀ ਹਾਂ ਮਾਂ ਹੈਪੀ ਬਰਥ ਡੇਅ ਮਾਂ’ । ਮਾਂ ਦੇ ਜਨਮ ਦਿਨ ਤੇ ਸੋਨੀਆ ਮਾਨ ਵੱਲੋਂ ਪਾਈ ਪੋਸਟ ਬਹੁਤ ਹੀ ਭਾਵੁਕ ਹੈ । ਉਹਨਾਂ ਦੀ ਇਸ ਪੋਸਟ ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । [embed]https://www.instagram.com/p/CDsqg5ynE-O/[/embed]

0 Comments
0

You may also like