ਅਦਾਕਾਰਾ ਤਮੰਨਾ ਭਾਟੀਆ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਹਸਪਤਾਲ ‘ਚੋਂ ਹੋਈ ਡਿਸਚਾਰਜ

written by Shaminder | October 06, 2020

ਬਾਲੀਵੁੱਡ ਅਤੇ ਸਾਊਥ ਦੀਆਂ ਫ਼ਿਲਮਾਂ ‘ਚ ਸਰਗਰਮ ਤਮੰਨਾ ਭਾਟੀਆ ਜੋ ਕਿ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ । ਪਰ ਉਨ੍ਹਾਂ ਨੇ ਹੁਣ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ।ਫਿਲਹਾਲ ਅਦਾਕਾਰਾ ਹਾਲੇ ਘਰ ‘ਚ ਹੀ ਕੁਆਰੰਟੀਨ ਰਹੇਗੀ ।

tamannaah-bhatia tamannaah-bhatia

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦੇ ਮਾਪੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਸੀ ।

ਹੋਰ ਪੜ੍ਹੋ: ਅਦਾਕਾਰਾ ਤਮੰਨਾ ਭਾਟੀਆ ਦੇ ਮਾਤਾ ਪਿਤਾ ਕੋਰੋਨਾ ਵਾਇਰਸ ਪਾਜ਼ੀਟਿਵ, ਅਦਾਕਾਰਾ ਨੇ ਕਿਹਾ ਤੁਹਾਡੀਆਂ ਦੁਆਵਾਂ ਅਤੇ ਪਿਆਰ ਦੀ ਜ਼ਰੂਰਤ

tamannaah-bhatia tamannaah-bhatia

ਮੀਡੀਆ ਰਿਪੋਰਟਾਂ ਅਨੁਸਾਰ ਤਮੰਨਾ ਹੈਦਰਾਬਾਦ ਵਿੱਚ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਸੀ ਜਿਸ ਦੌਰਾਨ ਉਸ ਨੂੰ ਥੋੜਾ ਬੀਮਾਰ ਮਹਿਸੂਸ ਹੋਣ ਲੱਗਾ। ਉਸ ਨੂੰ ਜਲਦੀ ਹੀ ਟੈਸਟ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਕੋਵਿਡ -19 ਪੌਜ਼ੇਟਿਵ ਪਾਈ ਗਈ ਸੀ ।

tamannaah-bhatia tamannaah-bhatia

ਹੁਣ ਤੱਕ ਬਹੁਤ ਸਾਰੇ ਫਿਲਮੀ ਸਿਤਾਰੇ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੋਂ ਲੈ ਕੇ ਮਲਾਇਕਾ ਅਰੋੜਾ, ਅਰਜੁਨ ਕਪੂਰ, ਆਫਤਾਬ ਸ਼ਿਵਦਾਸਾਨੀ, ਜੇਨੇਲੀਆ ਡੀਸੁਜ਼ਾ ਤੋਂ ਲੈ ਕੇ ਬਹੁਤ ਕਈ ਸੈਲੇਬਸ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।

 

View this post on Instagram

 

A post shared by Tamannaah Bhatia (@tamannaahspeaks) on

 

 

You may also like