ਰਹੱਸਮਈ ਵਿਅਕਤੀ ਦੇ ਨਾਲ ਨਜ਼ਰ ਆਈ ਅਦਾਕਾਰਾ ਤਾਰਾ ਸੁਤਾਰੀਆ, ਯੂਜ਼ਰਸ ਕਰ ਰਹੇ ਨੇ ਫਨੀ ਕਮੈਂਟ, ਕੋਈ ਕਹਿ ਰਿਹਾ ਹੈ ਕਾਰਤਿਕ ਤੇ ਕੋਈ ਰਾਜ ਕੁੰਦਰਾ...

written by Lajwinder kaur | September 08, 2022

Tara Sutaria with Mystery Man, Video Viral: ਤਾਰਾ ਸੁਤਾਰੀਆ ਨੇ ਭਲੇ ਕੁਝ ਹੀ ਫਿਲਮਾਂ ਕੀਤੀਆਂ ਹੋਣ ਪਰ ਸੋਸ਼ਲ ਮੀਡੀਆ 'ਤੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਫਿਲਮਾਂ ਦੇ ਨਾਲ-ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤਾਰਾ ਸੁਤਾਰੀਆ ਇੱਕ ਮਿਸਟਰੀ ਮੈਨ ਦੇ ਨਾਲ ਨਜ਼ਰ ਆ ਰਹੀ ਹੈ।

ਖਾਸ ਗੱਲ ਇਹ ਹੈ ਕਿ ਵੀਡੀਓ 'ਚ ਅਭਿਨੇਤਰੀ ਨਾਲ ਨਜ਼ਰ ਆ ਰਿਹਾ ਵਿਅਕਤੀ ਪਪਰਾਜ਼ੀ ਦੇ ਕੈਮਰੇ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਕਰਕੇ ਇਸ ਸਖ਼ਸ਼ ਨੇ ਆਪਣਾ ਜਿਹਾ ਹੂਡੀ ਤੇ ਕੈਪ ਦੇ ਨਾਲ ਛਿਪਾਇਆ ਹੋਇਆ ਹੈ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕੌਣ ਹੋ ਸਕਦਾ ਹੈ ਅਤੇ ਇਸ ਨੇ ਕਿਉਂ ਆਪਣਾ ਚਿਹਰਾ ਲੁਕਿਆ ਹੋਇਆ ਹੈ।

ਹੋਰ ਪੜ੍ਹੋ : ਟ੍ਰੇਨ ਦੇ ਅੰਦਰ ਚਾਕਲੇਟ ਵੇਚ ਰਹੀ ਇਸ ਬਜ਼ੁਰਗ ਔਰਤ ਦਾ ਵੀਡੀਓ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ, ਲੋਕਾਂ ਨੇ ਕਿਹਾ-‘ਮਾਂ ਤੁਝੇ ਸਲਾਮ’

bollywood actress tara image source Instagram

ਪਪਰਾਜ਼ੀ ਵਿਰਲ ਭਿਯਾਨੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰਾ ਤਾਰਾ ਸੁਤਾਰੀਆ ਇਕ ਰੈਸਟੋਰੈਂਟ 'ਚੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਤਾਰਾ ਨੇ ਬਲੈਕ ਕ੍ਰੌਪ ਟਾਪ ਦੇ ਨਾਲ ਬਲੂ ਡੈਨਿਮ ਪਾਈ ਹੋਈ ਹੈ। ਜਿਸ 'ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਸੀ। ਵੀਡੀਓ ਵਿੱਚ ਤਾਰਾ ਦੇ ਨਾਲ ਇੱਕ ਰਹੱਸਮਈ ਵਿਅਕਤੀ ਨਜ਼ਰ ਆ ਰਿਹਾ ਹੈ। ਕੈਮਰੇ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਦਮੀ ਨੇ ਹੂਡੀ ਨਾਲ ਆਪਣਾ ਚਿਹਰਾ ਢੱਕ ਲਿਆ ਹੈ।

inside image of tara image source Instagram

ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਵੀਡੀਓ 'ਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਕਾਰਤਿਕ ਆਰੀਅਨ ਦੇ ਰੂਪ 'ਚ ਸੋਚ ਰਹੇ ਹਨ, ਜਦਕਿ ਕੁਝ ਲੋਕ ਉਸ ਵਿਅਕਤੀ ਨੂੰ ਅਰਜੁਨ ਕਪੂਰ ਕਹਿਰਹੇ ਨੇ, ਜੋ 'ਏਕ ਵਿਲੇਨ 2' 'ਚ ਤਾਰਾ ਦਾ ਕੋ-ਸਟਾਰ ਸੀ। ਕਈ ਲੋਕ ਮੰਨਦੇ ਹਨ ਕਿ ਇਹ ਰਹੱਸਮਈ ਆਦਾਰ ਜੈਨ ਹੈ। ਇਸ ਤੋਂ ਇਲਾਵਾ ਇਸ ਸਖ਼ਸ਼ ਦਾ ਗੈਟਅੱਪ ਦੇਖ ਕੇ ਲੋਕ ਮਜ਼ਾਕ ‘ਚ ਕਹਿ ਰਹੇ ਨੇ ਕਿ ਇਹ ਤਾਂ ਰਾਜ ਕੁੰਦਰਾ ਹੈ। ਤੁਹਾਡਾ ਇਸ ਮਿਸਟਰੀ ਮੈਨ ਬਾਰੇ ਕੀ ਕਹਿਣਾ ਹੈ, ਕਮੈਂਟ ਕਰਕੇ ਦੱਸ ਸਕਦੇ ਹੋ।

viral video of tara with mistry man image source Instagram

ਹਾਲ ਹੀ 'ਚ ਤਾਰਾ ਸੁਤਾਰੀਆ ਨੂੰ ਆਦਿਤਿਆ ਰਾਏ ਕਪੂਰ ਅਤੇ ਅਰਜੁਨ ਕਪੂਰ ਨਾਲ ਫਿਲਮ 'ਏਕ ਵਿਲੇਨ 2' 'ਚ ਦੇਖਿਆ ਗਿਆ ਸੀ। ਇਹ ਫਿਲਮ ਏਕਤਾ ਕਪੂਰ ਅਤੇ ਭੂਸ਼ਣ ਕਪੂਰ ਦੇ ਸਾਂਝੇ ਨਿਰਮਾਣ ਵਿੱਚ ਬਣੀ ਸੀ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰਾ ਤਾਰਾ ਸੁਤਾਰੀਆ ਇਨ੍ਹੀਂ ਦਿਨੀਂ ਕਰਿਸ਼ਮਾ ਕਪੂਰ ਦੇ ਚਚੇਰੇ ਭਰਾ ਆਧਾਰ ਜੈਨ ਨੂੰ ਡੇਟ ਕਰ ਰਹੀ ਹੈ।

 

View this post on Instagram

 

A post shared by Viral Bhayani (@viralbhayani)

You may also like