ਆਦਿਤਿਆ ਰਾਏ ਕਪੂਰ ਤੇ ਸਾਰਾ ਅਲੀ ਨਵੀਂ ਫ਼ਿਲਮ 'ਮੈਟਰੋ ਇਨ ਦਿਨੋਂ' 'ਚ ਇੱਕਠੇ ਆਉਣਗੇ ਨਜ਼ਰ, ਪੜੋ ਪੂਰੀ ਖ਼ਬਰ

written by Pushp Raj | December 07, 2022 03:50pm

Aditya Roy Kapur, Sara Ali in 'Metro in Dinon' : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਫ਼ਿਲਮਾਂ ਵਿੱਚ ਦਿਲਚਸਪ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਨੂੰ ਲੈ ਕੇ ਇੱਕ ਹੋਰ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਸਾਰਾ ਅਲੀ ਖ਼ਾਨ ਜਲਦ ਹੀ ਅਦਾਕਾਰ ਆਦਿਤਿਆ ਰਾਏ ਕਪੂਰ ਦੇ ਨਾਲ ਅਨੁਰਾਗ ਬਾਸੂ ਦੀ ਨਵੀਂ ਫ਼ਿਲਮ 'ਮੈਟਰੋ ਇਨ ਦਿਨੋਂ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

Image Source : Instagram

ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਅਨੁਰਾਗ ਬਾਸੂ ਨੇ ਆਪਣੇ ਅਗਲੇ ਪ੍ਰੋਜੈਕਟ 'ਮੈਟਰੋ ਇਨ ਦਿਨੋਂ' ਲਈ ਹੱਥ ਮਿਲਾਇਆ ਹੈ, ਜਿਸ ਵਿੱਚ ਆਦਿਤਿਆ ਰਾਏ ਕਪੂਰ, ਸਾਰਾ ਅਲੀ ਖ਼ਾਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਮੀਡੀਆ ਰਿਪੋਰਟਸ ਦੇ ਮੁਤਾਬਕ ਆਦਿਤਿਆ ਅਤੇ ਸਾਰਾ ਅਲੀ ਖ਼ਾਨ ਸਟਾਰਰ ਇਸ ਫਿਲਮ 'ਚ ਅਜੋਕੇ ਸਮੇਂ 'ਤੇ ਆਧਾਰਿਤ ਸਮਾਜਿਕ ਰਿਸ਼ਤਿਆਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਆਦਿਤਿਆ ਅਤੇ ਸਾਰਾ ਦੀ ਨਵੀਂ ਜੋੜੀ ਅੱਜ ਦੇ ਦੌਰ 'ਚ ਚੱਲ ਰਹੀਆਂ ਚੀਜ਼ਾਂ 'ਨੂੰ ਦਰਸਾਉਂਦੀ ਹੋਈ ਨਜ਼ਰ ਆਵੇਗੀ।

Image Source : Instagram

ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਨਿਰਮਾਤਾ ਭੂਸ਼ਣ ਕੁਮਾਰ ਨੇ ਕਿਹਾ, "ਅਨੁਰਾਗ ਦਾਦਾ ਨਾਲ ਕੰਮ ਕਰਨਾ ਹਮੇਸ਼ਾ ਇੱਕ ਟ੍ਰੀਟ ਰਿਹਾ ਹੈ। ਅਜੋਕੇ ਸਮੇਂ ਵਿੱਚ ਸਮਕਾਲੀ ਵਿਸ਼ੇ 'ਤੇ ਫ਼ਿਲਮ ਨਾਲ ਚੱਲਦੀ ਜ਼ਿੰਦਗੀ ਦੀ ਕਹਾਣੀ ਨੂੰ ਦਰਸਾਉਣ ਲਈ ਅਨੁਰਾਗ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ। ਉਹ ਇਸ ਮਨਮੋਹਕ ਕਹਾਣੀ ਨਾਲ ਜਾਦੂ ਪੈਦਾ ਕਰੇਗਾ। ਅਸੀਂ ਫ਼ਿਲਮ 'ਮੈਟਰੋ ਇਨ ਦਿਨੋਂ' ਲਈ ਇੱਕ ਵਾਰ ਫਿਰ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।

ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਅਨੁਰਾਗ ਬਾਸੂ ਨੇ ਕਿਹਾ, 'ਮੈਟਰੋ ਇਨ ਦਿਨੋਂ' ਲੋਕਾਂ ਅਤੇ ਲੋਕਾਂ ਦੀ ਕਹਾਣੀ ਹੈ ਅਤੇ ਮੈਂ ਫ਼ਿਲਮ 'ਚ ਉਨ੍ਹਾਂ ਸਾਰੇ ਅਦਭੁਤ ਕਲਾਕਾਰਾਂ ਨਾਲ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ ਜੋ ਮੌਜੂਦਾ ਪਲਾਂ ਨੂੰ ਆਪਣੇ ਨਾਲ ਲੈ ਕੇ ਜਿਉਂਦੇ ਹਨ। ਦੂਜੇ ਪਾਸੇ ਮੇਰੇ ਪਿਆਰੇ ਦੋਸਤ ਪ੍ਰੀਤਮ ਇਸ ਫ਼ਿਲਮ ਵਿੱਚ ਸੰਗੀਤ ਦੇ ਰਹੇ ਹਨ, ਜਿਨ੍ਹਾਂ ਨੇ ਆਪਣੇ ਸੰਗੀਤ ਨਾਲ ਫ਼ਿਲਮ ਦੀ ਕਹਾਣੀ ਅਤੇ ਕਿਰਦਾਰਾਂ ਨੂੰ ਇੱਕ ਵੱਖਰੀ ਜਾਨ ਦਿੱਤੀ ਹੈ।

Image Source : Instagram

ਹੋਰ ਪੜ੍ਹੋ: ਕੀ ਮਾਂ ਬਨਣ ਵਾਲੀ ਹੈ ਕੈਟਰੀਨਾ ਕੈਫ ? ਵੀਡੀਓ ਵੇਖ ਫੈਨਜ਼ ਪੁੱਛ ਰਹੇ ਨੇ ਸਵਾਲ

ਦੱਸ ਦੇਈਏ ਕਿ ਸਾਰਾ ਅਲੀ ਖ਼ਾਨ, ਆਦਿਤਿਆ ਰਾਏ ਕਪੂਰ, ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੋਂਕਣਾ ਸੇਨ ਸ਼ਰਮਾ, ਅਲੀ ਫਜ਼ਲ ਅਤੇ ਫਾਤਿਮਾ ਸਨਾ ਸ਼ੇਖ ਤੋਂ ਇਲਾਵਾ ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੋਂਕਣਾ ਸੇਨ ਸ਼ਰਮਾ ਵਰਗੇ ਕਲਾਕਾਰ। ਅਨੁਰਾਗ ਬਾਸੂ ਪ੍ਰੋਡਕਸ਼ਨ ਅਤੇ ਟੀ-ਸੀਰੀਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ 'ਚ ਅਲੀ ਫਜ਼ਲ ਅਤੇ ਫਾਤਿਮਾ ਸਨਾ ਸ਼ੇਖ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

 

View this post on Instagram

 

A post shared by Sara Ali Khan (@saraalikhan95)

You may also like