
Katrina Kaif pregnancy news: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦਸੰਬਰ 2021 ਵਿੱਚ ਵਿਆਹ ਕਰਵਾ ਲਿਆ, ਉਦੋਂ ਤੋਂ ਹੁਣ ਤੱਕ ਇਹ ਜੋੜਾ ਪਰਫੈਕਟ ਕੱਪਲ ਦੇ ਰੂਪ ‘ਚ ਨਜ਼ਰ ਆ ਰਿਹਾ ਹੈ। ਅਕਸਰ ਇਹ ਦੋਵੇਂ ਸੋਸ਼ਲ ਮੀਡੀਆ 'ਤੇ ਇਕੱਠੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿੱਚ ਕੈਟਰੀਨਾ ਕੈਫ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਅਦਾਕਾਰਾ ਮਾਂ ਬਨਣ ਵਾਲੀ ਹੈ।

ਫਿਲਹਾਲ ਬਾਲੀਵੁੱਡ ਦੀ ਪਿਆਰੀ ਜੋੜੀ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਕੈਟਰੀਨਾ ਕੈਫ ਦੇ ਗਰਭਵਤੀ ਹੋਣ ਦੀਆਂ ਖਬਰਾਂ ਵੀ ਚਰਚਾ 'ਚ ਹਨ। ਬੀਤੇ ਦਿਨ ਏਅਰਪੋਰਟ 'ਤੇ ਸਪਾਟ ਹੋਣ ਤੋਂ ਬਾਅਦ ਇੱਕ ਵਾਰ ਫਿਰ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ ਹਨ।
ਮੰਗਲਵਾਰ ਨੂੰ ਪੈਪਰਾਜ਼ੀਸ ਵੱਲੋਂ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਕੈਟਰੀਨਾ ਕੈਜ਼ੂਅਲ ਆਊਟਫਿਟ 'ਚ ਨਜ਼ਰ ਆਈ। ਉਸ ਨੇ ਨੀਲੇ ਰੰਗ ਦੀ ਇੱਕ ਵੱਡੀ (ਓਵਰਸਾਈਜ਼) ਟੀ-ਸ਼ਰਟ ਪਾਈ ਹੋਈ ਸੀ ਅਤੇ ਇਸ ਦੇ ਨਾਲ ਕੈਟਰੀਨਾ ਨੇ ਰਿਪਡ ਜੀਂਸ ਪਹਿਨੀ ਹੋਈ ਸੀ। ਕੈਜ਼ੂਅਲ ਲੁੱਕ 'ਚ ਵੀ ਕੈਟਰੀਨਾ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ।

ਜਿਵੇਂ ਹੀ ਏਅਰਪੋਰਟ ਤੋਂ ਕੈਟਰੀਨਾ ਦੀ ਇਹ ਵੀਡੀਓ ਇੰਟਰਨੈਟ 'ਤੇ ਆਇਆ ਤਾਂ ਇਸ ਨੂੰ ਵਾਇਰਲ ਹੋਣ 'ਚ ਦੇਰ ਨਹੀਂ ਲੱਗੀ ਅਤੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਉਹ ਗਰਭਵਤੀ ਹੈ। ਕਈ ਯੂਜ਼ਰਸ ਨੇ ਕਮੈਂਟ ਬਾਕਸ 'ਚ ਕੈਟਰੀਨਾ ਦੇ ਗਰਭਵਤੀ ਹੋਣ ਬਾਰੇ ਲਿਖਿਆ। ਇੱਕ ਯੂਜ਼ਰ ਨੇ ਲਿਖਿਆ, "ਉਹ ਗਰਭਵਤੀ ਹੈ, ਇਹ ਦਿਖ ਰਿਹਾ ਹੈ ਕਿ ਉਸ ਨੇ ਆਪਣੇ ਪੇਟ 'ਤੇ ਹੱਥ ਰੱਖਿਆ ਹੋਇਆ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਕੈਟਰੀਨਾ ਗਰਭਵਤੀ ਹੈ, ਜਲਦ ਹੀ ਵਿੱਕੀ ਤੇ ਕੈਟਰੀਨਾ ਫੈਨਜ਼ ਨਾਲ ਖੁਸ਼ਖਬਰੀ ਸ਼ੇਅਰ ਕਰਨਗੇ।"
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਸੁਰਖੀਆਂ 'ਚ ਆਈਆਂ ਹਨ। ਇਸ ਤੋਂ ਪਹਿਲਾਂ ਇਹ ਵੀ ਅਫਵਾਹ ਸੀ ਕਿ ਇਹ ਜੋੜਾ ਜਲਦ ਹੀ ਮਾਤਾ-ਪਿਤਾ ਬਣਨ ਵਾਲਾ ਹੈ ਪਰ ਵਿੱਕੀ ਦੇ ਮੈਨੇਜਰ ਨੇ ਇਨ੍ਹਾਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਸੀ।

ਹੋਰ ਪੜ੍ਹੋ: ਵਿਦਾਈ ‘ਚ ਰੋਣ ਦੀ ਬਜਾਏ ਪੰਜਾਬੀ ਗੀਤ ‘ਤੇ ਨੱਚਦੀ ਨਜ਼ਰ ਆਈ ਲਾੜੀ, ਦੇਖੋ ਵਾਇਰਲ ਵੀਡੀਓ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸਲਮਾਨ ਖ਼ਾਨ ਦੇ ਨਾਲ ਫ਼ਿਲਮ ਟਾਈਗਰ 3 ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਭਿਨੇਤਰੀ ਕੋਲ 'ਮੈਰੀ ਕ੍ਰਿਸਮਸ' ਫ਼ਿਲਮ ਵੀ ਹੈ, ਜਿਸ 'ਚ ਉਹ ਅਭਿਨੇਤਾ ਵਿਜੇ ਸੇਤੂਪਤੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ।
View this post on Instagram