ਗਰਲ ਫ੍ਰੈਂਡ ਸ਼ਵੇਤਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਅਦਿਤਿਆ ਨਰਾਇਣ, ਤਸਵੀਰਾਂ ਅਤੇ ਵੀਡੀਓ ਵਾਇਰਲ

written by Shaminder | December 02, 2020

ਗਾਇਕ ਉਦਿਤ ਨਰਾਇਣ ਦੇ ਬੇਟੇ ਅਦਿਤਿਆ ਨਰਾਇਣ ਨੇ ਆਪਣੀ ਗਰਲ ਫ੍ਰੈਂਡ ਸ਼ਵੇਤਾ ਅਗਰਵਾਲ ਦੇ ਨਾਲ ਵਿਆਹ ਕਰਵਾ ਲਿਆ ਹੈ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਿਤਿਆ ਅਤੇ ਸ਼ਵੇਤਾ ਇੱਕ ਦੂਜੇ ਦਾ ਹੱਥ ਫੜੀ ਅਤੇ ਵਰ ਮਾਲਾ ਪਾਏ ਹੋਏ ਨਜ਼ਰ ਆ ਰਹੇ ਨੇ । shweta ਦੋਵਾਂ ਦੇ ਪ੍ਰਸ਼ੰਸਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦੇ ਰਹੇ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਿਤਿਆ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਜਦੋਂਕਿ ਸ਼ਵੇਤਾ ਨੇ ਵੀ ਕਰੀਮ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ । ਹੋਰ ਪੜ੍ਹੋ : ਅਦਾਕਾਰ ਅਮਿਤਾਭ ਬੱਚਨ ਨੇ ਜਯਾ ਅਤੇ ਸ਼ਵੇਤਾ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਦਿੱਤੀ ਵਧਾਈ
shweta 72 ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਿਤਿਆ ਦੀ ਬਰਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਏ ਸਨ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਏ ਸਨ । ਅਦਿਤਿਆ ਦੀ ਮਾਂ ਨੇ ਵਿਆਹ ‘ਚ ਖੂਬ ਡਾਂਸ ਕੀਤਾ ਹੈ । shweta ਇਸ ਤੋਂ ਇਲਾਵਾ ਜਦੋਂ ਸ਼ਵੇਤਾ ਨੁੰ ਵਿਆਹੁਣ ਲਈ ਅਦਿਤਿਆ ਜਾ ਰਹੇ ਸਨ ਤਾਂ ਰਸਤੇ ‘ਚ ਹੀ ਕਿੰਨਰਾਂ ਨੇ ਵੀ ਬਰਾਤ ਨੂੰ ਰੋਕ ਕੇ ਖੂਬ ਨਾਚ ਗਾਣਾ ਕੀਤਾ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਏ ਸਨ ।

 
View this post on Instagram
 

A post shared by Viral Bhayani (@viralbhayani)

0 Comments
0

You may also like