ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ ‘ਚ ਗਾਇਕਾ ਅਫਸਾਨਾ ਖ਼ਾਨ ਦਾ ਵੀ ਰੋ-ਰੋ ਹੋਇਆ ਬੁਰਾ ਹਾਲ

written by Lajwinder kaur | May 31, 2022

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜੋ ਕਿ 31 ਮਈ ਨੂੰ ਪੰਜ ਤੱਤਾਂ ਚ ਵਲੀਨ ਹੋ ਗਏ ਨੇ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਵਿਦਾਈ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਹੜ੍ਹ ਆਇਆ ਪਿਆ ਹੈ। ਸਿੱਧੂ ਦੇ ਮੰਮੀ-ਪਾਪਾ ਤੇ ਪ੍ਰਸ਼ੰਸਕਾਂ ਦੇ ਅੱਥਰੂ ਨਹੀਂ ਰੁਕ ਰਹੇ । ਇਸ ਦੌਰਾਨ ਗਾਇਕਾ ਅਫਸਾਨਾ ਖ਼ਾਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ :ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕਰਨ ਔਜਲਾ ਦਾ ਛਲਕਿਆ ਦਰਦ, ਕਹਿ- ‘ਮਾਂ ਪਿਉ ਤੋਂ ਪੁੱਤ ਜਾਂ ਪੁੱਤ ਤੋਂ ਮਾਂ ਪਿਉ ਦੇ ਵਿਛੋੜੇ ਮੈਂ ਬਹੁਤ ਨੇੜੇ ਤੋਂ ਮਹਿਸੂਸ...’

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦਾ ਵੀ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਅਫਸਾਨਾ ਖ਼ਾਨ ਦਾ ਵੀ ਦੁੱਖ ਦੇਖਿਆ ਨਹੀਂ ਜਾ ਰਿਹਾ ਹੈ। ਦੱਸ ਦਈਏ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਬਣਿਆ ਹੋਇਆ ਸੀ। ਉਹ ਹਰ ਸਾਲ ਉਸ ਨੂੰ ਰੱਖੜੀ ਬੰਨ ਮੂਸਾ ਪਿੰਡ ਜਾਂਦੀ ਸੀ। ਅਫਸਾਨਾ ਖ਼ਾਨ ਦੇ ਵਿਆਹ ‘ਚ ਵੀ ਸਿੱਧੂ ਮੂਸੇਵਾਲਾ ਨਜ਼ਰ ਆਇਆ ਸੀ। ਉਸ ਨੇ ਆਪਣੀ ਭੈਣ ਨੂੰ ਆਪਣਾ ਆਸ਼ੀਰਵਾਦ ਦਿੱਤਾ ਸੀ। ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਅਕਸਰ ਹੀ ਸਿੱਧੂ ਮੂਸੇਵਾਲਾ ਨੂੰ ਮਿਲਣ ਪਿੰਡ ਜਾਂਦੀ ਹੁੰਦੀ ਸੀ।

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਟੋਰੀਆਂ ਸਾਂਝੀਆਂ ਕੀਤੀਆਂ ਨੇ। ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਦੱਸਿਆ ਹੈ ਕਿ ਜਿਸ ਦਿਨ ਦੀ ਮੌਤ ਹੋਈ ਹੈ ਉਸੀ ਰਾਤ ਉਹ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਏ ਸੀ। ਇਹ ਕਿਸੇ ਨੂੰ ਨਹੀਂ ਪਤਾ ਚੱਲ ਸਕਦਾ ਕਿ ਅਸੀਂ ਕੀ ਗੁਆਇਆ ਹੈ। ਇੱਕ ਹੋਰ ਪੋਸਟ ‘ਚ ਅਫਸਾਨਾ ਖ਼ਾਨ ਲਿਖਿਆ ਹੈ 'ਯਾ ਰੱਬਾ ਸਾਡਾ ਭਰਾ ਵਾਪਿਸ ਦੇਦੇ'। ਦੱਸ ਦਈਏ ਸਿੱਧੂ ਮੂਸੇਵਾਲਾ ਤੇ ਅਫਸਾਨਾ ਖ਼ਾਨ ਦੇ ਕਈ ਡਿਊਟ ਸੌਂਗ ਆਏ ਸਨ। ਪਰ ਸਿੱਧੂ ਤੇ ਅਫਸਾਨਾ ਦੇ ‘ਧੱਕਾ’ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਦੋਵਾਂ ਸਿੰਗਰਾਂ ਨੇ ਕਈ ਸਟੇਜ਼ ਸ਼ੋਅਜ਼ ਵੀ ਇਕੱਠੇ ਕੀਤੇ ਹਨ।

afsana khan so upset on the death of sidhu moose wala

ਹੋਰ ਪੜ੍ਹੋ : ਅਗਲੇ ਮਹੀਨੇ ਹੋਣਾ ਸੀ ਸਿੱਧੂ ਮੂਸੇਵਾਲਾ ਦਾ ਵਿਆਹ, ਕੈਨੇਡਾ ਦੀ ਰਹਿਣ ਵਾਲੀ ਕੁੜੀ ਨਾਲ ਹੋਈ ਸੀ ਮੰਗਣੀ

You may also like