ਅਫਸਾਨਾ ਖ਼ਾਨ ਵਿਆਹ ਤੋਂ ਬਾਅਦ ਪਤੀ ਸਾਜ਼ ਨਾਲ ਮਨਾ ਰਹੀ ਹੈ ਆਪਣਾ ਪਹਿਲਾ ਵੈਲਨਟਾਈਨ ਡੇਅ; ਸਾਂਝਾ ਕੀਤਾ ਰੋਮਾਂਟਿਕ ਵੀਡੀਓ
Afsana Khan news: ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ, ਜੋ ਕਿ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਫੈਨਜ਼ ਵੀ ਉਨ੍ਹਾਂ ਦੇ ਗੀਤਾਂ ਦੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਅੱਜ ਸਾਰੀ ਦੁਨੀਆ ਪਿਆਰ ਦਾ ਦਿਨ ਯਾਨੀਕਿ ਵੈਲਨਟਾਈਨ ਡੇਅ ਮਨਾ ਰਹੀ ਹੈ। ਅਜਿਹੇ ਵਿੱਚ ਪੰਜਾਬੀ ਸੰਗੀਤ ਜਗਤ ਦਾ ਕਿਊਟ ਕਪਲ ਅਫਸਾਨਾ ਖ਼ਾਨ ਤੇ ਸਾਜ਼ ਵੀ ਇਸ ਦਿਨ ਨੂੰ ਮਨਾ ਰਹੇ ਹਨ। ਜਿਸ ਕਰਕੇ ਗਾਇਕਾ ਨੇ ਇੱਕ ਪਿਆਰਾ ਜਿਹਾ ਵੀਡੀਓ ਆਪਣੇ ਪਤੀ ਦੇ ਨਾਲ ਸਾਂਝਾ ਕੀਤਾ ਹੈ।
image source: Instagram
ਹੋਰ ਪੜ੍ਹੋ : ਇੱਕ ਪੁੱਤਰ ਦੇ ਪਿਤਾ ਹਾਰਦਿਕ ਪਾਂਡਿਆ ਕਰਵਾਉਣ ਜਾ ਰਹੇ ਨੇ ਦੁਬਾਰਾ ਵਿਆਹ, ਜਾਣੋ ਕਦੋਂ ਅਤੇ ਕਿਸ ਨਾਲ ਲੈਣਗੇ ਸੱਤ ਫੇਰੇ
image source: Instagram
ਵਿਆਹ ਤੋਂ ਬਾਅਦ ਅਫਸਾਨਾ ਖ਼ਾਨ ਦਾ ਪਹਿਲਾ ਵੈਲਨਟਾਈਨ ਡੇਅ
ਪਿਛਲੇ ਸਾਲ ਅਫਸਾਨਾ ਖ਼ਾਨ ਅਤੇ ਸਾਜ਼ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜਿਸ ਕਰਕੇ ਦੋਵੇਂ ਜਣੇ ਇਸ ਸਾਲ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲਨਟਾਈਨ ਡੇਅ ਮਨਾ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਅਫਸਾਨਾ ਨੇ ਸਾਜ਼ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸਾਜ਼ ਨਾਲ ਬਿਤਾਏ ਖਾਸ ਪਲਾਂ ਨੂੰ ਦਿਖਾਇਆ ਹੈ। ਇਸ ਵੀਡੀਓ ‘ਤੇ ਫੈਨਜ਼ ਵੀ ਖੂਬ ਪਿਆਰ ਲੁੱਟਾ ਰਹੇ ਹਨ।
image source: Instagram
‘ਤਿੱਤਲੀਆਂ’ ਫੇਮ ਗਾਇਕਾ ਅਫਸਾਨਾ ਖ਼ਾਨ ਨੇ ਪਿਛਲੇ ਸਾਲ ਕਰਵਾਇਆ ਸੀ ਵਿਆਹ
ਸਾਲ 2022 ਦੀ 19 ਫਰਵਰੀ ਨੂੰ ਅਫਸਾਨਾ ਅਤੇ ਸਾਜ਼ ਵਿਆਹ ਕਰਕੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਕਈ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਸੀ। ਦੋਵੇਂ ਅਕਸਰ ਹੀ ਇੱਕ ਦੂਜੇ ਦੇ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਰੋਮਾਂਟਿਕ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
image source: Instagram
ਅਫਸਾਨਾ ਖ਼ਾਨ ਬਿੱਗ ਬੌਸ ਦੇ ਸੀਜ਼ਨ 15 ਵਿੱਚ ਆਈ ਸੀ ਨਜ਼ਰ
ਦੱਸ ਦਈਏ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਬਿੱਗ ਬੌਸ ਦੇ ਘਰ ਵਿੱਚ ਵੀ ਸਮਾਂ ਬਿਤਾ ਚੁੱਕੀ ਹੈ। ਉਹ ਸੁਪਰਸਟਾਰ ਸਲਮਾਨ ਖ਼ਾਨ ਦਾ ਸਭ ਤੋਂ ਵਿਵਾਦਿਤ ਰਿਆਲਿਟੀ ਸ਼ੋਅ 'ਬਿੱਗ ਬੌਸ 15' ਵਿੱਚ ਨਜ਼ਰ ਆਈ ਸੀ।
image source: Instagram
ਵਰਕਫਰੰਟ ਦੀ ਗੱਲ ਕਰੀਏ ਤਾਂ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਤਿੱਤਲੀਆਂ ਗੀਤ ਨੂੰ ਅਫਸਾਨਾ ਖ਼ਾਨ ਨੂੰ ਵਰਲਡ ਵਾਈਡ ਕਾਫੀ ਜ਼ਿਆਦਾ ਫੇਮ ਹਾਸਿਲ ਹੋਇਆ ਸੀ। ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਗੀਤ ਗਾ ਚੁੱਕੀ ਹੈ। ਉਹ ਕਈ ਬਾਲੀਵੁੱਡ ਕਲਾਕਾਰਾਂ ਦੇ ਨਾਲ ਵੀ ਕੰਮ ਕਰ ਚੁੱਕੀ ਹੈ।
View this post on Instagram