ਅਫਸਾਨਾ ਖ਼ਾਨ ਨੇ ਬਰਥਡੇਅ ਤੋਂ ਪਹਿਲਾਂ ਹੀ ਕੱਟਿਆ ਕੇਕ, ਫੈਨ ਦਾ ਧੰਨਵਾਦ ਕਰਦੇ ਹੋਏ ਸਾਂਝੀ ਕੀਤੀ ਵੀਡੀਓ

written by Lajwinder kaur | June 10, 2021

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ।

afsana khan Image Source: Instagram
ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ‘All Bamb’ ਗੀਤ ਤੇ ਬਿਖੇਰੀਆਂ ਦਿਲਕਸ਼ ਅਦਾਵਾਂ, ਨੀਰੂ ਬਾਜਵਾ ਨੇ ਵੀ ਛੋਟੀ ਭੈਣ ਦੀ ਤਾਰੀਫ ਕਰਦੇ ਹੋਏ ਸਾਂਝੀ ਕੀਤੀ ਵੀਡੀਓ
Afsana-Sidhu Moosewala-Saajz Image Source: Instagram
ਇਸ ਮਹੀਨੇ ਹੀ ਉਨ੍ਹਾਂ ਦਾ ਜਨਮਦਿਨ ਆਉਣ ਵਾਲਾ ਹੈ। ਜਿਸ ਕਰਕੇ ਅਫਸਾਨਾ ਖ਼ਾਨ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਨੇ। ਜਿਸ ਕਰਕੇ ਅਫਸਾਨਾ ਖ਼ਾਨ ਆਪਣੇ ਇੱਕ ਪ੍ਰਸ਼ੰਸਕ ਵੱਲੋਂ ਲਿਆਂਦੇ ਬਰਥਡੇਅ ਕੇਕ ਦੀ ਵੀਡੀਓ ਸਾਂਝੀ ਕਰਦੇ ਹੋਏ ਧੰਨਵਾਦ ਕੀਤਾ ਹੈ।
inside image of afsana khan Image Source: Instagram
  ਵੀਡੀਓ 'ਚ ਅਫਸਾਨਾ ਖ਼ਾਨ ਕਿਊਟ ਜਿਹੀ ਬੱਚੀ ਬਣਕੇ ਐਕਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ- ‘ਮੇਰੇ ਜਨਮਦਿਨ ਦਾ ਪਹਿਲਾ ਕੇਕ 🎂 @nailnlashstudio’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਅਫਸਾਨਾ ਖ਼ਾਨ ਨੂੰ ਆਉਣ ਵਾਲੇ ਬਰਥਡੇਅ ਲਈ ਵਧਾਈਆਂ ਦੇ ਰਹੇ ਨੇ। ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ।
 
View this post on Instagram
 

A post shared by Afsana Khan 🌟🎤 (@itsafsanakhan)

0 Comments
0

You may also like