ਅਫਸਾਨਾ ਖ਼ਾਨ ਦਾ ਨਵਾਂ ਗੀਤ ‘Tere Laare’ ਹੋਇਆ ਰਿਲੀਜ਼, ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ ਬਿਆਨ ਕਰ ਰਹੇ ਨੇ ਪਿਆਰ, ਧੋਖਾ ਤੇ ਜੁਦਾਈ ਦੇ ਦਰਦ ਨੂੰ, ਦੇਖੋ ਵੀਡੀਓ

written by Lajwinder kaur | July 09, 2021

ਪੰਜਾਬੀ ਗਾਇਕ ਅਫਸਾਨਾ ਖ਼ਾਨ ਜਿਨ੍ਹਾਂ ਦੇ ਨਵੇਂ ਗੀਤ ‘ਤੇਰੇ ਲਾਰੇ’ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉੱਡੀਕ ਕਰ ਰਹੇ ਸੀ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ । ਇਹ ਗੀਤ ਦਰਸ਼ਕਾਂ ਦੀ ਝੋਲੀ ਪੈ ਗਿਆ ਹੈ।

amrit maan new song tere laare image source-youtube

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਹੰਸ ਨੂੰ ਦਿੱਤਾ ਸਿੱਧਾ ਜਵਾਬ, ਅਦਾਕਾਰ ਦੇ ਉੱਡੇ ਹੋਸ਼, ਦੇਖੋ ਇਹ ਵੀਡੀਓ

ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਦੇਖੋ ਕਿਵੇਂ ਕਰ ਰਿਹਾ ਹੈ ਕਸਰਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਨੰਨ੍ਹੇ ਗੁਰਬਾਜ਼ ਦਾ ਇਹ ਅੰਦਾਜ਼

tere Laare-Afsana Khan image source-youtube

ਜੇ ਗੱਲ ਕਰੀਏ ਤੇਰੇ ਲਾਰੇ ਗੀਤ ਦੀ ਤਾਂ ਉਸ ਨੂੰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਗਾਇਕਾ ਅਫਸਾਨਾ ਖ਼ਾਨ ਨੇ। ਗੀਤ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ। ਪਿਆਰ ‘ਚ ਧੋਖੇ ਦੇ ਦਰਦ ਦੀ ਕਹਾਣੀ ਨੂੰ ਦੋਵੇਂ ਕਲਾਕਾਰ ਨੇ ਆਪਣੀ ਬਾਕਮਾਲ ਦੀ ਅਦਾਕਾਰੀ ਦੇ ਨਾਲ ਪੇਸ਼ ਕੀਤਾ ਹੈ।

amrit maan and wamiqa gabbi image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਗਾਣੇ ਦਾ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਤਿਆਰ ਕੀਤਾ ਹੈ। Dc Studioz ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਇਕਾ ਅਫਸਾਨਾ ਖ਼ਾਨ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ।

 

0 Comments
0

You may also like