
ਸਿੱਧੂ ਮੂਸੇਵਾਲਾ (sidhu moose wala ) ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਹਨ । ਪਰ ਉਸ ਦੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਯਾਦ ਰਹਿਣਗੀਆਂ । ਸਿੱਧੂ ਮੂਸੇਵਾਲਾ ਨੂੰ ਜਿੱਥੇ ਦੇਸ਼ ਦੁਨੀਆ ‘ਚ ਯਾਦ ਕੀਤਾ ਜਾ ਰਿਹਾ ਹੈ । ਉੱਥੇ ਹੀ ਉਸ ਦੀ ਭੈਣ ਅਫਸਾਨਾ ਖ਼ਾਨ ਵੀ ਉਸ ਨੂੰ ਯਾਦ ਕਰ ਰਹੀ ਹੈ ਅਤੇ ਉਸ ਦੀ ਮੌਤ ਦੇ ਗਮ ਨੂੰ ਨਹੀਂ ਭੁਲਾ ਪਾ ਰਹੀ । ਸਿੱਧੂ ਮੂਸੇਵਾਲਾ ਦੇ ਨਾਲ ਅਫਸਾਨਾ ਖ਼ਾਨ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ ‘ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ
ਇਨ੍ਹਾਂ ਤਸਵੀਰਾਂ ‘ਚ ਗਾਇਕਾ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆ ਰਹੀ ਹੈ । ਸਿੱਧੂ ਮੂਸੇਵਾਲਾ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਕਿ ‘ਮਿਸ ਯੂ ਵੱਡੇ ਬਾਈ, ਕੇਝ ਭਰਾ ਹੁੰਦੇ ਨੇ ਜਾਨ ਤੋਂ ਪਿਆਰੇ, ਜਿਨ੍ਹਾਂ ਤੋਂ ਬਿਨਾਂ ਰਿਹਾ ਨੀ ਜਾਂਦਾ। ਹਰ ਇੱਕ ਨੂੰ ਸਾਡੇ ਆਲਾ ਕਿਹਾ ਨਹੀਂ ਜਾਂਦਾ, ਵਾਪਸ ਆ ਜਾ ਬਾਈ’।

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਛੋਟੀ ਜਿਹੀ ਉਮਰ ‘ਚ ਹੀ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਉਸ ਦੇ ਗੀਤ ਪੂਰੀ ਦੁਨੀਆ ‘ਚ ਪਸੰਦ ਕੀਤੇ ਜਾਂਦੇ ਸਨ । ਮੌਤ ਤੋਂ ਬਾਅਦ ਰਿਲੀਜ਼ ਹੋਏ ਉਸ ਦੇ ਗੀਤ ਐੱਸ ਵਾਈ ਐੱਲ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।
ਇਸ ਗੀਤ ਨੇ ਕਾਮਯਾਬੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ । ਸਿੱਧੂ ਮੂਸੇਵਾਲਾ ਜਿੱਥੇ ਵਧੀਆ ਆਵਾਜ਼ ਦਾ ਮਾਲਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ । ਉਸ ਨੇ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ ।
View this post on Instagram