ਅਫਸਾਨਾ ਖ਼ਾਨ ਨੇ ਪਤੀ ਸਾਜ਼ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਜੋੜੇ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

written by Lajwinder kaur | November 03, 2022 06:03pm

Afsana Khan news: ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫ਼ਸਾਨਾ ਖਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਨ੍ਹੀਂ ਦਿਨੀਂ ਉਹ ਚਰਚਾ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣਾ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਪਤੀ ਸਾਜ਼ ਦੇ ਨਾਲ ਨਜ਼ਰ ਆ ਰਹੀ ਹੈ।

ਕਾਫੀ ਸਮੇਂ ਬਾਅਦ ਗਾਇਕਾ ਨੇ ਅਜਿਹਾ ਕੋਈ ਵੀਡੀਓ ਸਾਂਝਾ ਕੀਤਾ ਹੈ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਫਸਾਨਾ ਖ਼ਾਨ ਕਾਫੀ ਜ਼ਿਆਦਾ ਅੰਦਰੋਂ ਟੁੱਟ ਗਈ ਸੀ। ਉਹ ਅਕਸਰ ਹੀ ਆਪਣੇ ਭਰਾ ਸਿੱਧੂ ਮੂਸੇਵਾਲਾ ਲਈ ਭਾਵੁਕ ਪੋਸਟਾਂ ਪਾਉਂਦੀ ਰਹਿੰਦੀ ਹੈ।

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ

inside image of afsana khan image source: instagram

ਇਸ ਤੋਂ ਬਾਅਦ ਹੁਣ ਅਫਸਾਨਾ ਨੇ ਪਤੀ ਸਾਜ਼ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਅਫ਼ਸਾਨਾ ਸਾਜ਼ ਦਾ ਹੱਥ ਫੜ ਕੇ ਚੱਲਦੀ ਹੋਈ ਦਿਖਾਈ ਦੇ ਰਹੀ ਹੈ, ਵਿੱਚ-ਵਿੱਚ ਉਹ ਆਪਣੇ ਪਤੀ ਨੂੰ ਪਿਆਰ ਦੇ ਨਾਲ ਦੇਖਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਹਿੰਦੀ ਰੋਮਾਂਟਿਕ ਗੀਤ ਦੇ ਨਾਲ ਹੀ ਅਪਲੋਡ ਕੀਤਾ ਹੈ ਜੋ ਕਿ ਇਸ ਵੀਡੀਓ ਨੂੰ ਚਾਰ ਚੰਨ ਲਗਾ ਰਿਹਾ ਹੈ।

ਅਫ਼ਸਾਨਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਮੇਰੀ ਹਰ ਖੁਸ਼ੀ ਹਰ ਬਾਤ ਤੇਰੀ ਹੈ, ਸਾਂਸੋਂ ਮੇਂ ਛੁਪੀ ਯੇ ਸਾਂਸ ਤੇਰੀ ਹੈ… ਦੋ ਪਲ ਬੀ ਨਹੀਂ ਰਹਿ ਸਕਤੇ ਤੇਰੇ ਬਿਨ, ਧੜਕਨੋਂ ਕੀ ਧੜਕਦੀ ਹਰ ਅਵਾਜ਼ ਤੇਰੀ ਹੈ’। ਪਤੀ-ਪਤਨੀ ਦਾ ਇਹ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

Afsana Khan With husband Image Source : Instagram

ਦੱਸ ਦਈਏ ਹਾਲ ਹੀ ‘ਚ ਅਫ਼ਸਾਨਾ ਤੇ ਸਾਜ਼ ਦਾ ਗਾਣਾ ‘ਕਾਫ਼ਿਰਾ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਦੱਸ ਦਈਏ ਇਸ ਸਾਲ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝਿਆ ਹੈ।

afsana khan and saajz image source: instagram

You may also like