ਰੁਬੀਨਾ ਬਾਜਵਾ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ

Reported by: PTC Punjabi Desk | Edited by: Lajwinder kaur  |  November 03rd 2022 12:50 PM |  Updated: November 03rd 2022 12:50 PM

ਰੁਬੀਨਾ ਬਾਜਵਾ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ

Rubina Bajwa Latest pics: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਜਿਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। 26 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨਾਲ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਸਨ। ਦੱਸ ਇਹ ਵਿਆਹ ਮੈਕਸੀਕੋ ਵਿਖੇ ਹੋਇਆ ਸੀ, ਜਿਸ ਵਿੱਚ ਪਰਿਵਾਰਕ ਮੈਂਬਰ ਅਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸਨ।

rubina bajwa shares cute video with sisters and mother Image Source : Instagram

ਹੋਰ ਪੜ੍ਹੋ: ਸਰਗੁਣ ਮਹਿਤਾ ਨੇ ਪੁਰਾਣੀ ਹਿੰਦੀ ਫ਼ਿਲਮ ਦੇ ਰੋਮਾਂਟਿਕ ਡਾਇਲਾਗ ‘ਤੇ ਪਤੀ ਰਵੀ ਦੁਬੇ ਨਾਲ ਬਣਾਈ ਮਜ਼ੇਦਾਰ ਵੀਡੀਓ

rubina bajwa with mehndi Image Source : Instagram

ਰੁਬੀਨਾ ਬਾਜਵਾ ਜੋ ਕਿ ਵਿਆਹ ਤੋਂ ਬਾਅਦ ਆਪਣੀ ਵਿਆਹ ਦੇ ਫੰਕਸ਼ਨਾਂ ਵਾਲੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਹੁਣ ਉਨ੍ਹਾਂ ਨੇ ਆਪਣੇ ਹੱਥਾਂ ਉੱਤੇ ਲਗਵਾਈ ਮਹਿੰਦੀ ਦੀ ਝਲਕ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲੰਬੇ-ਚੌੜੇ ਨੋਟ ਦੇ ਨਾਲ ਮਹਿੰਦੀ ਵਾਲੇ ਹੱਥਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਪੋਸਟ ਉੱਤੇ ਵੱਡੀ ਭੈਣ ਅਤੇ ਅਦਾਕਾਰਾ ਨੀਰੂ ਬਾਜਵਾ ਨੇ ਕਮੈਂਟ ਕਰਕੇ ਲਿਖਿਆ ਹੈ ‘ਬਹੁਤ ਪਿਆਰੀ’। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ। ਕੁਝ ਹੀ ਸਮੇਂ ਵਿੱਚ ਇਸ ਪੋਸਟ ਉੱਤੇ ਵੱਡੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ।

Rubina Bajwa With Husband-min Image Source : Instagram

ਦੱਸ ਦਈਏ ਰੁਬੀਨਾ ਬਾਜਵਾ, ਗੁਰਬਕਸ਼ ਚਾਹਲ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ ਅਤੇ ਲੰਮੀ ਦੋਸਤੀ ਤੋਂ ਬਾਅਦ ਦੋਵਾਂ ਨੇ ਪਿਛਲੇ ਸਾਲ ਇਸ ਰਿਸ਼ਤੇ ਨੂੰ ਨਵਾਂ ਨਾਮ ਦੇਣ ਦਾ ਫੈਸਲਾ ਕੀਤਾ ਸੀ। ਪਿਛਲੇ ਸਾਲ ਦੋਵਾਂ ਦੀ ਮੰਗਣੀ ਹੋਈ ਸੀ ਤੇ ਹੁਣ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਨੇ ‘ਸਰਗੀ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਹਾਲ ਹੀ ‘ਚ ਉਹ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਅਤੇ ‘ਬਿਊਟੀਫ਼ੁਲ ਬਿੱਲੋ’ ‘ਚ ਵੀ ਨਜ਼ਰ ਆਈ ਸੀ।

 

 

View this post on Instagram

 

A post shared by Rubina Bajwa (@rubina.bajwa)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network