ਸਰਗੁਣ ਮਹਿਤਾ ਨੇ ਪੁਰਾਣੀ ਹਿੰਦੀ ਫ਼ਿਲਮ ਦੇ ਰੋਮਾਂਟਿਕ ਡਾਇਲਾਗ ‘ਤੇ ਪਤੀ ਰਵੀ ਦੁਬੇ ਨਾਲ ਬਣਾਈ ਮਜ਼ੇਦਾਰ ਵੀਡੀਓ

written by Lajwinder kaur | November 02, 2022 07:45pm

Sargun Mehta News: ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸਕ ਵੀ ਖੂਬ ਪਸੰਦ ਕਰਦੇ ਹਨ। ਜਿਵੇਂ ਕਿ ਸਭ ਜਾਣਦੇ ਨੇ ਕਿ ਉਹ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਸੀ।

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੇ ਵਿਆਹ ਦਾ ਇੱਕ ਖ਼ਾਸ ਵੀਡੀਓ ਕੀਤਾ ਸਾਂਝਾ, ਭੈਣਾਂ ਅਤੇ ਮਾਂ ਨਾਲ ਨੱਚਦੀ ਨਜ਼ਰ ਆਈ ਅਦਾਕਾਰਾ

image source: instagram

ਸੋਸ਼ਲ ਮੀਡੀਆ ਉੱਤੇ ਸਰਗੁਣ ਮਹਿਤਾ ਤੇ ਰਵੀ ਦੁਬੇ ਦਾ ਇੱਕ ਮਜ਼ੇਦਾਰ ਰੋਮਾਂਟਿਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਟੀਵੀ ਕਲਾਕਾਰ ਰਵੀ ਦੁਬੇ ਨੇ ਆਪਣੀ ਪਤਨੀ ਸਰਗੁਣ ਮਹਿਤਾ ਨਾਲ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ।

ਦੋਵੇਂ ਇੱਕ ਪੁਰਾਣੀ ਹਿੰਦੀ ਫ਼ਿਲਮ ਦੇ ਮਸ਼ਹੂਰ ਰੋਮਾਂਟਿਕ ਡਾਇਲਾਗ ‘ਤੇ ਜੁਗਲਬੰਦੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਜੋ ਡਾਇਲਾਗ ਹੈ ਉਹ ਪੁਰਾਣੇ ਜ਼ਮਾਨੇ ਦੇ ਐਕਟਰ ਮਨੋਜ ਕੁਮਾਰ ਤੇ ਸਾਧਨਾ ਦਾ ਹੈ। ਸਰਗੁਣ ਤੇ ਰਵੀ ਇਸੇ ਡਾਇਲਾਗ ‘ਤੇ ਲਿਪਸਿੰਕਿੰਗ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਇਸ ਜੋੜੇ ਦਾ ਇਹ ਰੋਮਾਂਟਿਕ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

Sargun Mehta And Ravi dubey- image source: instagram

ਵੀਡੀਓ ਸ਼ੇਅਰ ਕਰਦਿਆਂ ਰਵੀ ਦੁਬੇ ਨੇ ਕੈਪਸ਼ਨ ‘ਚ ਲਿਖਿਆ, "ਵਿਆਹ ਤੋਂ 10 ਸਾਲਾਂ ਬਾਅਦ ਪਤੀ ਪਤਨੀ ਵਿਚਾਲੇ ਗੱਲਬਾਤ"। ਪ੍ਰਸ਼ੰਸਕ ਅਤੇ ਕਲਾਕਾਰ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image source: instagram

ਸਰਗੁਣ ਮਹਿਤਾ ਤੇ ਰਵੀ ਦੁਬੇ ਦੇ ਵਿਆਹ ਨੂੰ ਦਸ ਸਾਲ ਹੋ ਚੁੱਕੇ ਹਨ। ਦੋਵਾਂ ਦਾ ਵਿਆਹ 2012 ‘ਚ ਹੋਇਆ ਸੀ। ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸੀਰੀਅਲ ਦੇ ਸੈੱਟ ‘ਤੇ ਹੋਈ ਸੀ।

 

 

View this post on Instagram

 

A post shared by Ravie Dubey (@ravidubey2312)

You may also like