ਰੁਬੀਨਾ ਬਾਜਵਾ ਨੇ ਆਪਣੇ ਵਿਆਹ ਦਾ ਇੱਕ ਖ਼ਾਸ ਵੀਡੀਓ ਕੀਤਾ ਸਾਂਝਾ, ਭੈਣਾਂ ਅਤੇ ਮਾਂ ਨਾਲ ਨੱਚਦੀ ਨਜ਼ਰ ਆਈ ਅਦਾਕਾਰਾ

written by Lajwinder kaur | November 02, 2022 05:10pm

Rubina Bajwa News: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਜਿਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨਾਲ 26 ਅਕਤੂਬਰ ਨੂੰ ਲਾਵਾਂ ਲਈਆਂ ਹਨ। ਵਿਆਹ ਤੋਂ ਬਾਅਦ ਰੁਬੀਨਾ ਮੈਕਸੀਕੋ ਵਿੱਚ ਹੀ ਪਰਿਵਾਰ ਦੇ ਨਾਲ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਖੂਬ ਮਸਤੀ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਭੈਣਾਂ ਅਤੇ ਮੰਮੀ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

Rubina Bajwa With Husband-min Image Source : Instagram

ਹੋਰ ਪੜ੍ਹੋ : ਅੱਜ ਹੈ ਹੇਮਾ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦਾ ਜਨਮਦਿਨ, ਪਤੀ ਭਰਤ ਤਖਤਾਨੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼

inside image of rubina with family Image Source : Instagram

ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਵਿਆਹ ਦੀਆਂ ਕੁਝ ਝਲਕੀਆਂ ਦਿਖਾਈਆਂ ਹਨ। ਵੀਡੀਓ ਦੀ ਸ਼ੁਰੂਆਤ ਹੁੰਦੀ ਹੈ, ਜਿਸ ‘ਚ ਰੁਬੀਨਾ ਆਪਣੀਆਂ ਭੈਣਾਂ ਨੀਰੂ ਤੇ ਸਬਰੀਨਾ ਅਤੇ ਮੰਮੀ ਸੁਰਿੰਦਰ ਬਾਜਵਾ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Rubina Bajwa , Image Source : Instagram

ਦੱਸ ਦਈਏ ਰੁਬੀਨਾ ਬਾਜਵਾ ਦੇ ਵਿਆਹ ‘ਚ ਖ਼ਾਸ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ। ਦੱਸ ਦਈਏ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਸ ਨੇ ‘ਸਰਗੀ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਹਾਲ ਹੀ ‘ਚ ਉਹ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਅਤੇ ‘ਬਿਊਟੀਫ਼ੁਲ ਬਿੱਲੋ’ ‘ਚ ਵੀ ਨਜ਼ਰ ਆਈ ਸੀ।

 

View this post on Instagram

 

A post shared by Rubina Bajwa (@rubina.bajwa)

You may also like