ਅੱਜ ਹੈ ਹੇਮਾ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦਾ ਜਨਮਦਿਨ, ਪਤੀ ਭਰਤ ਤਖਤਾਨੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼

written by Lajwinder kaur | November 02, 2022 04:32pm

Happy Birthday Esha Deol: ਅੱਜ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਵੱਡੀ ਧੀ ਈਸ਼ਾ ਦਿਓਲ ਦਾ ਜਨਮ ਦਿਨ ਹੈ। ਈਸ਼ਾ ਦਿਓਲ ਜੋ ਕਿ ਆਪਣੇ ਪਰਿਵਾਰ ਦੇ ਨਾਲ 41ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਭਰਤ ਤਖਤਾਨੀ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਈਸ਼ਾ ਦਿਓਲ ਨੂੰ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦਾ ਪ੍ਰਸ਼ੰਸਕਾਂ ਨੂੰ ਜਨਮਦਿਨ ਦਾ ਤੋਹਫ਼ਾ, ‘ਪਠਾਨ’ ਦਾ ਜ਼ਬਰਦਸਤ ਟੀਜ਼ਰ ਹੋਇਆ ਰਿਲੀਜ਼

esha Deol with mother ,,,,-mi image source: instagram

ਭਰਤ ਤਖਤਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਈਸ਼ਾ ਦਿਓਲ ਦੇ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੇ ਜੀਵਨ ਦੇ ਪਿਆਰ ਨੂੰ ਜਨਮਦਿਨ ਦੀਆਂ ਮੁਬਾਰਕਾਂ❤️ @imeshadeol ਤੁਹਾਨੂੰ ਹਮੇਸ਼ਾ ਖੁਸ਼ੀਆਂ ਦੇਣ ਦੀ ਕਾਮਨਾ ਕਰਦਾ ਹਾਂ 😘😘😘 #mylove #birthdaygirl #mammatomybabies’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਈਸ਼ਾ ਦਿਓਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ehsa deol birthday post by hubby image source: instagram

ਈਸ਼ਾ ਦਿਓਲ ਅਤੇ ਭਰਤ ਤਖਤਾਨੀ ਇੱਕ ਦੂਜੇ ਨੂੰ ਸਕੂਲ ਸਮੇਂ ਤੋਂ ਹੀ ਜਾਣਦੀ ਸੀ। ਦੋਵਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਦੋਵੇਂ 13 ਸਾਲ ਦੇ ਸਨ। ਭਰਤ ਉਸੇ ਸਮੇਂ ਈਸ਼ਾ ਦੇ ਦੀਵਾਨੇ ਹੋ ਗਏ ਸਨ, ਜਦੋਂ ਉਨ੍ਹਾਂ ਨੇ ਈਸ਼ਾ ਦਿਓਲ ਨੂੰ ਪਹਿਲੀ ਵਾਰ ਵੇਖਿਆ ਸੀ। ਈਸ਼ਾ ਨੇ ਆਪਣਾ ਫੋਨ ਨੰਬਰ ਭਰਤ ਨੂੰ ਟਿਸ਼ੂ ਪੇਪਰ ‘ਤੇ ਲਿਖ ਕੇ ਦਿੱਤਾ ਸੀ। ਭਰਤ ਤਖਤਾਨੀ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਈਸ਼ਾ ‘ਤੇ ਉਨ੍ਹਾਂ ਦਾ ਪਹਿਲਾ ਕ੍ਰਸ਼ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ।

esha deol with her father image source: instagram

ਦੱਸ ਦਈਏ ਈਸ਼ਾ ਦਿਓਲ ਧਰਮਮਿੰਦਰ ਅਤੇ ਹੇਮਾ ਮਾਲਿਨੀ ਦੀ ਵੱਡੀ ਧੀ ਹੈ। ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਧਰਮਿੰਦਰ ਪ੍ਰਕਾਸ਼ ਕੌਰ ਦੇ ਨਾਲ ਵਿਆਹੇ ਹੋਏ ਸਨ।

 

You may also like