ਅਫਸਾਨਾ ਖ਼ਾਨ ਨੇ ਖੁਦ ਨੂੰ ਚਾਕੂ ਨਾਲ ਮਾਰਨ ਦੀ ਕੀਤੀ ਕੋਸ਼ਿਸ਼, ਸ਼ੋਅ ਮੇਕਰਸ ਨੇ ਅਫਸਾਨਾ ਖ਼ਾਨ ਨੂੰ ਸ਼ੋਅ ਤੋਂ ਕੀਤਾ ਬਾਹਰ

written by Shaminder | November 10, 2021

ਅਫਸਾਨਾ ਖ਼ਾਨ (Afsana Khan )ਨੂੰ ਬਿੱਗ ਬੌਸ (Bigg Boss 15)  ‘ਚੋਂ ਬਾਹਰ ਕਰ ਦਿੱਤਾ ਗਿਆ ਹੈ । ਖ਼ਬਰਾਂ ਮੁਤਾਬਕ ਬਿੱਗ ਬੌਸ ਦੇ ਅਪਕਮਿੰਗ ਐਪੀਸੋਡ ‘ਚ ਅਫਸਾਨਾ ਖ਼ਾਨ ਕੰਟਰੋਲ ਤੋਂ ਬਾਹਰ ਹੋ ਗਈ ਹੈ ਅਤੇ ਖੁਦ ਨੂੰ ਚਾਕੂ ਦੇ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕਰਨ ਲੱਗੀ । ਜਿਸ ਤੋਂ ਬਾਅਦ ਸ਼ੋਅ ਮੇਕਰਸ ਨੇ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ । ਮੀਡੀਆ ਰਿਪੋਟਸ ਮੁਤਾਬਕ ਅਫਸਾਨਾ ਵੀਆਈਪੀ ਐਕਸੈਸ ਟਾਸਕ ਨੂੰ ਹਾਰਨ ਤੋਂ ਬਾਅਦ ਆਪਣਾ ਆਪਣਾ ਗੁਆ ਬੈਠਦੀ ਹੈ ।

Afsana khan pp-min (2) image From instagram

ਹੋਰ ਪੜ੍ਹੋ : ਇਸ ਦੇਸ਼ ਵਿੱਚ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣ ਵਾਲਿਆਂ ਨੂੰ ਹੋ ਜਾਂਦੀ ਸੀ ਜੇਲ੍ਹ …!

ਜਿਸ ਤੋਂ ਬਾਅਦ ਇਸ ਟਾਸਕ ਨੂੰ ਹਾਰਨ ਤੋਂ ਬਾਅਦ ਅਫਸਾਨਾ ਨਰਾਜ਼ ਹੋ ਕੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ । ਇਸ ਟਾਸਕ ਦੌਰਾਨ ਅਫਸਾਨਾ ਦੀ ਸ਼ਮਿਤਾ ਸ਼ੈੱਟੀ ਦੇ ਨਾਲ ਜ਼ਬਰਦਸਤ ਲੜਾਈ ਹੋ ਜਾਂਦੀ ਹੈ ।

Image Source: Instagram

ਦਰਅਸਲ ਇਸ ਸਮੇਂ ਹਾਊਸ 'ਚ ਕੈਪਟਨ ਉਮਰ ਰਿਆਜ਼ ਨੂੰ ਇਕ ਟਾਸਕ ਦਿੱਤਾ ਗਿਆ ਹੈ, ਜਿਸ 'ਚ ਉਹ ਕਿਸੇ ਵੀ ਤਿੰਨ ਮੈਂਬਰਾਂ ਨੂੰ ਵੀਆਈਪੀ ਰੂਮ 'ਚ ਲੈ ਜਾ ਸਕਦੇ ਹਨ। 9 ਨਵੰਬਰ ਨੂੰ ਦਿਖਾਏ ਗਏ ਐਪੀਸੋਡ 'ਚ ਉਮਰ ਨੇ ਰਾਕੇਸ਼, ਨੇਹਾ, ਰਾਜੀਵ ਅਤੇ ਸ਼ਮਿਤਾ ਨੂੰ ਟਾਸਕ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਉਹ ਅਫਸਾਨਾ ਨੂੰ ਵੀ.ਆਈ.ਪੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇਗਾ ਅਤੇ ਇਹ ਗੱਲ ਅਫਸਾਨਾ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਦੇਵੇਗੀ, ਜਿਸ ਤੋਂ ਬਾਅਦ ਉਹ ਗੁੱਸੇ 'ਚ ਆ ਜਾਵੇਗੀ ਅਤੇ ਚਾਕੂ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ।ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਬਾਲੀਵੁੱਡ ਦੇ ਕਈ ਪ੍ਰਾਜੈਕਟ ਲਈ ਵੀ ਕੰਮ ਕੀਤਾ ਹੈ ਅਤੇ ਜਲਦ ਹੀ ਉਸ ਦੇ ਗੀਤ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਵੱਜਦੇ ਸੁਣਾਈ ਦੇਣਗੇ ।

 

You may also like