ਇਸ ਪੰਜਾਬੀ ਕੁੜੀ ‘ਤੇ ਆਇਆ ਸੀ ਆਫਤਾਬ ਸ਼ਿਵਦਸਾਨੀ ਦਾ ਦਿਲ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

Written by  Lajwinder kaur   |  August 29th 2021 06:04 PM  |  Updated: August 29th 2021 06:04 PM

ਇਸ ਪੰਜਾਬੀ ਕੁੜੀ ‘ਤੇ ਆਇਆ ਸੀ ਆਫਤਾਬ ਸ਼ਿਵਦਸਾਨੀ ਦਾ ਦਿਲ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

ਪਿਆਰ ਅਜਿਹਾ ਅਹਿਸਾਸ ਹੈ ਜਿਸ ਨੂੰ ਸ਼ਬਦਾਂ ‘ਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਜੇ ਕਿਸੇ ਨੂੰ ਪਿਆਰ ਹੋ ਜਾਂਦਾ ਹੈ ਤਾਂ ਨਾ ਉਹ ਧਰਮ ਦੇਖਦਾ ਹੈ ਨਾ ਹੀ ਜਾਤ। ਅਜਿਹਾ ਹੀ ਹੋਇਆ ਸੀ ਬਾਲੀਵੁੱਡ ਹੀਰੋ ਆਫਤਾਬ ਸ਼ਿਵਦਸਾਨੀ (Aftab Shivdasani) ਦੇ ਨਾਲ । ਜੀ ਹਾਂ ਉਨ੍ਹਾਂ ਦਾ ਦਿਲ ਪੰਜਾਬੀ ਕੁੜੀ ਉੱਤੇ ਆਇਆ ਸੀ।

aftab shivdasani image-min image source- instagram

ਹੋਰ ਪੜ੍ਹੋ : ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦੀ ਨਵੀਂ ਰਿਲੀਜ਼ ਡੇਟ ਕੀਤੀ ਸਾਂਝੀ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਹੋਰ ਪੜ੍ਹੋ : ਬਾਲੀਵੁੱਡ ਐਕਟਰ ਅਪਾਰਸ਼ਕਤੀ ਖੁਰਾਣਾ ਬਣੇ ਪਾਪਾ, ਘਰ ਆਈ ਨੰਨ੍ਹੀ ਪਰੀ,ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ ਤਾਂ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਨਿਨ ਦੁਸਾਂਝ (Nin Dusanj) ਨੂੰ ਵਿਸ਼ ਕੀਤਾ ਹੈ। ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਇਸ ਪਿਆਰੀ ਜਿਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ।

inside image of aftab shivdasani and nin dusanj wedding anniversary-min image source- instagram

ਦੱਸ ਦਈਏ ਸਾਲ 2017 ਆਫਤਾਬ ਸ਼ਿਵਦਸਾਨੀ ਆਪਣੇ ਦੂਜਾ ਵਿਆਹ ਕਰਕੇ ਚਰਚਾ ‘ਚ ਆ ਗਏ ਸੀ । ਜੀ ਹਾਂ ਉਨ੍ਹਾਂ ਨੇ ਇੱਕ ਪੰਜਾਬੀ ਕੁੜੀ ਦੇ ਨਾਲ ਹੀ ਦੋ ਵਾਰ ਵਿਆਹ ਰਚਾਇਆ ਸੀ । ਉਨ੍ਹਾਂ ਨੇ ਸਾਲ 2014 ‘ਚ ਨਿਨ ਦੁਸਾਂਝ ਨਾਲ ਕੋਰਟ ਮੈਰਿਜ ਕਰਵਾਈ ਸੀ । ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਨੇ ਸ੍ਰੀਲੰਕਾ ‘ਚ ਦੁਬਾਰਾ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ । ਦੱਸ ਦੇਈਏ ਨਿਨ ਦੁਸਾਂਝ ਅਦਾਕਾਰ ਕਬੀਰ ਬੇਦੀ ਦੀ ਸਾਲੀ ਲਗਦੀ ਹੈ । ਦੱਸ ਦਈਏ ਪਿਛਲੇ ਸਾਲ ਹੀ ਆਫਤਾਬ ਸ਼ਿਵਦਸਾਨੀ ਪਹਿਲੀ ਵਾਰ ਪਾਪਾ ਬਣੇ ਨੇ। ਉਨ੍ਹਾਂ ਦੀ ਪਤਨੀ ਨਿਨ ਦੁਸਾਂਝ ਨੇ ਬੇਟੀ ਨੂੰ ਜਨਮ ਦਿੱਤਾ ਸੀ।

You May Like This
DOWNLOAD APP


© 2023 PTC Punjabi. All Rights Reserved.
Powered by PTC Network