ਆਫਤਾਬ ਸ਼ਿਵਦਸਾਨੀ ਦਾ ਦਿਲ ਆਇਆ ਸੀ ਪੰਜਾਬੀ ਕੁੜੀ ਉੱਤੇ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

Written by  Lajwinder kaur   |  June 05th 2020 05:07 PM  |  Updated: June 05th 2020 05:20 PM

ਆਫਤਾਬ ਸ਼ਿਵਦਸਾਨੀ ਦਾ ਦਿਲ ਆਇਆ ਸੀ ਪੰਜਾਬੀ ਕੁੜੀ ਉੱਤੇ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

ਗ੍ਰੇਟ ਗ੍ਰੈਂਡ ਮਸੀ, ਕਯਾ ਕੂਲ ਹੈਂ ਹਮ -3, ਕਮਬਖ਼ਤ ਇਸ਼ਕ, ਡੈਡੀ ਕੂਲ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਆਫਤਾਬ ਸ਼ਿਵਦਸਾਨੀ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਲਾਈਫ ਪਾਟਨਰ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ ।

Vote for your favourite : https://www.ptcpunjabi.co.in/voting/

ਉਨ੍ਹਾਂ ਨੇ ਵਿਆਹ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜੇ ਮੈਨੂੰ ਮੇਰੀ ਜ਼ਿੰਦਗੀ ਦੁਬਾਰਾ ਜਿਉਣਾ ਪਵੇ ਤਾਂ ਮੈਂ ਤੈਨੂੰ ਜਲਦੀ ਲੱਭ ਲਵਾਂਗਾ..ਮੈਰਿਜ ਐਨੀਵਰਸਰੀ ਮੇਰੇ ਪਿਆਰ ਤੇ ਹਰ ਦਿਨ ਹੋਰ ਵਧੀਆ ਹੋਵੇ’। ਇਸ ਪੋਸਟ ਉੱਤੇ ਫੈਨਜ਼ ਤੇ ਬਾਲੀਵੁੱਡ ਜਗਤ ਦੇ ਸਿਤਾਰੇ ਕਮੈਂਟਸ ਕਰਕੇ ਜੋੜੇ ਨੂੰ ਮੈਰਿਜ ਐਨੀਵਰਸਰੀ ਦੀਆਂ ਮੁਬਾਰਕਾਂ ਦੇ ਰਹੇ ਨੇ ।

 

View this post on Instagram

 

‘Any home can be a castle when the king and queen are in love.’ ??❤️?? #familywedding

A post shared by Aftab Shivdasani (@aftabshivdasani) on

ਹੋਰ ਵੇਖੋ:ਪਿਤਾ ਬਣੇ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦੱਸਿਆ ਪੁੱਤਰ ਦਾ ਨਾਂਅ

ਸਾਲ 2017 ਆਫਤਾਬ ਸ਼ਿਵਦਸਾਨੀ ਆਪਣੇ ਦੂਜਾ ਵਿਆਹ ਕਰਕੇ ਚਰਚਾ ‘ਚ ਆ ਗਏ ਸੀ । ਜੀ ਹਾਂ ਉਨ੍ਹਾਂ ਨੇ ਇੱਕ ਪੰਜਾਬੀ ਕੁੜੀ ਦੇ ਨਾਲ ਹੀ ਦੋ ਵਾਰ ਵਿਆਹ ਰਚਾਇਆ ਸੀ । ਉਨ੍ਹਾਂ ਨੇ ਸਾਲ 2014 ‘ਚ ਨਿਨ ਦੁਸਾਂਝ ਨਾਲ ਕੋਰਟ ਮੈਰਿਜ ਕਰਵਾਈ ਸੀ । ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਨੇ ਸ੍ਰੀਲੰਕਾ ‘ਚ ਦੁਬਾਰਾ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ । ਦੱਸ ਦੇਈਏ ਨਿਨ ਦੁਸਾਂਝ ਅਦਾਕਾਰ ਕਬੀਰ ਬੇਦੀ ਦੀ ਸਾਲੀ ਲਗਦੀ  ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network