ਪਿਤਾ ਬਣੇ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦੱਸਿਆ ਪੁੱਤਰ ਦਾ ਨਾਂਅ

Written by  Lajwinder kaur   |  May 15th 2020 10:50 AM  |  Updated: May 15th 2020 10:52 AM

ਪਿਤਾ ਬਣੇ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦੱਸਿਆ ਪੁੱਤਰ ਦਾ ਨਾਂਅ

ਕੁਝ ਦਿਨ ਪਹਿਲਾਂ ਹੀ ਮਾਨਸੀ ਸ਼ਰਮਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਮੰਮੀ-ਪਾਪਾ ਬਣਨ ਤੋਂ ਬਾਅਦ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਬਹੁਤ ਖੁਸ਼ ਨੇ । ਉਧਰ ਵਧਾਈ ਦੇਣ ਵਾਲਿਆਂ ਮੈਸੇਜਾਂ ਦਾ ਹਲੇ ਤੱਕ ਤਾਂਤਾ ਲੱਗਿਆ ਹੋਇਆ ਹੈ ।

View this post on Instagram

 

Hredaan Yuvraaj Hans??

A post shared by Yuvraaj Hans (@yuvrajhansofficial) on

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਖ਼ਾਸ ਪੋਸਟ ਪਾਈ ਹੈ । ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਬੇਟੇ ਦਾ ਨਾਂ ਵੀ ਸ਼ੇਅਰ ਕਰ ਦਿੱਤਾ ਹੈ । ਉਨ੍ਹਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਤੇ ਹ੍ਰੇਦਾਨ ਯੁਵਰਾਜ ਹੰਸ (Hredaan Yuvraaj Hans) ਲਿਖਿਆ ਹੋਇਆ ਹੈ । ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਨੇ।

View this post on Instagram

 

Dont Worry Mamma And Papa Will Always Hold Your Hand And Guide You Forever.....Welcome #babyhans ??

A post shared by Yuvraaj Hans (@yuvrajhansofficial) on

ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਇੱਕ-ਦੂਜੇ ਨੂੰ ਲੰਮੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ । ਮਾਨਸੀ ਸ਼ਰਮਾ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ ਤੇ ਯੁਵਰਾਜ ਹੰਸ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ । ਬਹੁਤ ਜਲਦ ਇਹ ਜੋੜੀ ਪੰਜਾਬੀ ਫ਼ਿਲਮ ‘ਪਰਿੰਦੇ’ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network