Advertisment

25 ਸਾਲ ਬਾਅਦ ਪਰਦੇ 'ਤੇ ਮੁੜ ਤੋਂ ਦਿਖਣਗੇ ਅਮਰ ਪ੍ਰੇਮ,25 ਸਾਲ ਪਹਿਲਾਂ ਇਸ ਫ਼ਿਲਮ ਨੇ ਕਮੇਡੀ ਦਾ ਤੋੜਿਆ ਸੀ ਰਿਕਾਰਡ

author-image
By Shaminder
New Update
25 ਸਾਲ ਬਾਅਦ ਪਰਦੇ 'ਤੇ ਮੁੜ ਤੋਂ ਦਿਖਣਗੇ ਅਮਰ ਪ੍ਰੇਮ,25 ਸਾਲ ਪਹਿਲਾਂ ਇਸ ਫ਼ਿਲਮ ਨੇ ਕਮੇਡੀ ਦਾ ਤੋੜਿਆ ਸੀ ਰਿਕਾਰਡ
Advertisment
1994 'ਚ ਬਣੀ ਫ਼ਿਲਮ ਅੰਦਾਜ਼ ਅਪਨਾ-ਅਪਨਾ ਦਾ ਸੀਕਵੇਲ ਬਣਨ ਜਾ ਰਿਹਾ ਹੈ । ਇਸ ਫ਼ਿਲਮ ਨੂੰ ਬਨਾਉਣ ਦੀ ਚਰਚਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ,ਪਰ ਇਸ ਫ਼ਿਲਮ 'ਚ ਦੋਵੇਂ ਅਦਾਕਾਰਾਂ ਦਾ ਮੁੜ ਤੋਂ ਇੱਕਠਿਆਂ ਕੰਮ ਕਰਨ ਨੂੰ ਲੈ ਕੇ ਸਭ ਦੇ ਮਨ 'ਚ ਸ਼ੰਕਾ ਸੀ । ਪਰ ਹੁਣ ਇਹ ਸਾਫ ਹੋ ਚੁੱਕਿਆ ਹੈ ਕਿ ਇਹ ਦੋਵੇਂ ਅਦਾਕਾਰ ਇਸ ਦੇ ਸੀਕਵਲ 'ਚ ਨਜ਼ਰ ਆਉਣਗੇ । ਇਸ ਫ਼ਿਲਮ 'ਚ ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਨੇ ਅਦਾਕਾਰੀ ਅਤੇ ਕਾਮੇਡੀ ਨਾਲ ਸਭ ਦਾ ਦਿਲ ਜਿੱਤਿਆ ਸੀ ਤਾਂ ਉੱਥੇ ਹੀ ਆਮਿਰ ਖ਼ਾਨ ਦੇ ਚੁਲਬੁਲੇ ਅੰਦਾਜ਼ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਹੋਰ ਵੇਖੋ:ਹਾਲੀਵੁੱਡ ਦੇ ਫ਼ਿਲਮ ਡਾਇਰੈਕਟਰ ਨੂੰ ਪੰਜਾਬ ਦੇ ਸ਼ੇਰ ਅਮਰੀਸ਼ ਪੁਰੀ ਦੇ ਕੱਢਣੇ ਪਏ ਸਨ ਤਰਲੇ, ਇਹ ਸੀ ਵੱਡੀ ਵਜ੍ਹਾ
Advertisment
ਪਰ ਹੁਣ ਇਨ੍ਹਾਂ ਦੋਨਾਂ ਸਟਾਰਸ ਦੀ ਜਿੱਥੇ ਫੀਸ 'ਚ ਵੱਡਾ ਇਜ਼ਾਫਾ ਹੋਇਆ ਹੈ । ਉੱਥੇ ਹੀ ਦੋਵਾਂ ਦੇ ਰਵਈਏ 'ਚ ਵੀ ਬਦਲਾਅ ਆਇਆ ਹੈ। ਜਿਸ ਕਾਰਨ ਦੋਨਾਂ ਦੇ ਮੁੜ ਤੋਂ ਇੱਕਠਿਆਂ ਫ਼ਿਲਮ ਕਰਨ ਤੇ ਹਰ ਕਿਸੇ ਦੇ ਮਨ 'ਚ ਸ਼ੰਕਾ ਸੀ । ਪਰ ਹੁਣ ਇਹ ਸਾਫ ਹੋ ਚੁੱਕਿਆ ਹੈ ਕਿ ਦੋਵੇਂ ਇਸ ਫ਼ਿਲਮ ਦੇ ਸੀਕਵਲ 'ਚ ਨਜ਼ਰ ਆਉੇਣਗੇ ।ਇਨ੍ਹਾਂ ਦੋਨਾਂ ਅਦਾਕਾਰਾਂ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਇਹ ਹੈ ਕਿ ਦੋਵੇਂ ਇੱਕਠੇ ਨਜ਼ਰ ਆਉੇਣਗੇ । ਇਸ ਦੇ ਨਾਲ ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਦਾ ਗੈਸਟ ਅਪੀਰੀਅੰਸ ਵੀ ਹੋਵੇਗਾ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment