ਆਲੀਆ ਭੱਟ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਣ ਸੁਣਾਏਗੀ ਖੁਸ਼ਖਬਰੀ? ਪ੍ਰੈਗਨੈਂਸੀ ਨੂੰ ਲੈਕੇ ਅਦਾਕਾਰਾ ਰੱਖਦੀ ਹੈ ਇਹ ਵਿਚਾਰ

written by Lajwinder kaur | January 19, 2023 03:58pm

Deepika Padukone news: ਬਾਲੀਵੁੱਡ ਜਗਤ ਵਿੱਚ ਪਿਛਲੇ ਸਾਲ ਵੀ ਕਈ ਨਾਮੀ ਕਲਾਕਾਰਾਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਪਿਛਲੇ ਸਾਲ ਆਲੀਆ ਭੱਟ, ਬਿਪਾਸ਼ਾ ਬਾਸੂ, ਭਾਰਤੀ ਸਿੰਘ ਤੇ ਕਈ ਹੋਰ ਕਲਾਕਾਰ ਦੇ ਨਾਲ ਨਾਮ ਇਸ ਲਿਸਟ ਵਿੱਚ ਸ਼ਾਮਿਲ ਹਨ। ਪ੍ਰਿਯੰਕਾ ਚੋਪੜਾ ਵੀ ਸਰੋਗੈਸੀ ਰਾਹੀਂ ਇੱਕ ਧੀ ਦੀ ਮਾਂ ਬਣੀ। ਹੁਣ ਹਰ ਕਿਸੇ ਦੀ ਨਜ਼ਰ ਦੀਪਿਕਾ ਪਾਦੂਕੋਣ ਉੱਤੇ ਟਿਕੀ ਹੈ।

ਹੋਰ ਪੜ੍ਹੋ : ਲਾਭ ਜੰਜੂਆ ਦੇ ਗੀਤ ਉੱਤੇ ਕਮਾਲ ਦਾ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ; ਫੈਨਜ਼ ਕਰ ਰਹੇ ਨੇ ਤਾਰੀਫ਼

deepika padukone Image Source : Instagram

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਬਾਲੀਵੁੱਡ ਦਾ ਪਾਵਰ ਕਪਲ ਮੰਨਿਆ ਜਾਂਦਾ ਹੈ। ਦੀਪਿਕਾ ਅਤੇ ਰਣਵੀਰ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ ਪਰ ਇਸ ਜੋੜੇ ਨੇ ਅਜੇ ਤੱਕ ਬੇਬੀ ਪਲੈਨਿੰਗ ਨਹੀਂ ਕੀਤੀ ਹੈ।

ਪਰ ਆਲੀਆ ਭੱਟ ਅਤੇ ਰਣਬੀਰ ਕਪੂਰ ਬੇਬੀ ਦੇ ਘਰ ਗੂੰਜਣ ਤੋਂ ਬਾਅਦ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਸਾਲ ਦੀਪਿਕਾ ਪਾਦੂਕੋਣ ਵੀ ਗੁੱਡ ਨਿਊਜ਼ ਜਲਦ ਹੀ ਸੁਣਾ ਸਕਦੀ ਹੈ। ਇਹ ਗੱਲ ਅਸੀਂ ਨਹੀਂ ਸਗੋਂ ਦੀਪਿਕਾ ਨੇ ਖੁਦ ਇੱਕ ਇੰਟਰਵਿਊ 'ਚ ਕਹੀ ਹੈ।

Deepika Padukone And Ranveer singh Image Source: Instagram

ਆਪਣੀ 10 ਸਾਲਾ ਯੋਜਨਾ ਬਾਰੇ ਗੱਲ ਕਰਦੇ ਹੋਏ ਦੀਪਿਕਾ ਪਾਦੂਕੋਣ ਨੇ ਇੱਕ ਪੁਰਾਣੇ ਇੰਟਰਵਿਊ 'ਚ ਕਿਹਾ ਸੀ, 'ਉਹ 10 ਸਾਲਾਂ 'ਚ ਅਜਿਹੀ ਜਗ੍ਹਾ 'ਤੇ ਹੋਵੇਗੀ ਜਿੱਥੇ 3 ਬੱਚੇ ਉਸ ਦੇ ਆਲੇ-ਦੁਆਲੇ ਖੇਡ ਰਹੇ ਹੋਣਗੇ, ਜਿਨ੍ਹਾਂ ਨੂੰ ਉਹ ਸ਼ੂਟ 'ਤੇ ਲੈ ਕੇ ਜਾਵੇਗੀ। ਉਨ੍ਹਾਂ ਦਾ ਇੱਕ ਛੋਟਾ, ਹੱਸਦਾ-ਵੱਸਦਾ ਪਰਿਵਾਰ ਹੋਵੇਗਾ। ਦੀਪਿਕਾ ਨੇ ਇਹ ਵੀ ਕਿਹਾ ਕਿ 'ਉਹ ਆਪਣੀ ਐਕਟਿੰਗ ਕਰਦੀ ਰਹੇਗੀ'।

ਤੁਹਾਨੂੰ ਦੱਸ ਦੇਈਏ, ਦੀਪਿਕਾ ਪਾਦੂਕੋਣ ਨੇ ਸਾਲ 2013 ਵਿੱਚ ਰਾਜੀਵ ਮਸੰਦ ਦੇ ਰਾਊਂਡ ਟੇਬਲ ਸ਼ੋਅ ਵਿੱਚ ਆਪਣੇ 10 ਸਾਲਾਂ ਦੇ ਪਲਾਨ ਬਾਰੇ ਗੱਲ ਕੀਤੀ ਸੀ। 'ਪਠਾਨ' ਅਦਾਕਾਰਾ ਨੇ 3 ਬੱਚਿਆਂ ਦੀ ਇੱਛਾ ਅਤੇ ਪ੍ਰੈਗਨੈਂਸੀ ਨੂੰ ਲੈ ਕੇ ਆਪਣੇ ਵਿਚਾਰ ਦੱਸੇ ਸਨ।

You may also like