ਦੇਵੋਲੀਨਾ ਭੱਟਾਚਾਰੀਆ ਨੂੰ ਸ਼ਹਿਨਾਜ਼ ਗਿੱਲ ਨਾਲ ਪੰਗਾ ਲੈਣਾ ਪਿਆ ਮਹਿੰਗਾ, ਕਰਵਾਇਆ ਮਾਮਲਾ ਦਰਜ਼

written by Rupinder Kaler | April 02, 2020

ਦੇਵੋਲੀਨਾ ਭੱਟਾਚਾਰੀਆ ਕਾਫੀ ਬੋਲਡ ਤੇ ਬੜਬੋਲੀ ਹੈ । ਉਹ ਹਰ ਮੁੱਦੇ ਤੇ ਆਪਣੀ ਰਾਇ ਰੱਖਦੀ ਹੈ । ਇਸ ਵਜ੍ਹਾ ਕਰਕੇ ਉਹ ਕਿਸੇ ਨਾ ਕਿਸੇ ਵਿਵਾਦ ਵਿੱਚ ਵੀ ਫਸ ਜਾਂਦੀ ਹੈ । ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਟਰੋਲ ਕੀਤਾ ਹੈ । ਕੁਝ ਦਿਨ ਪਹਿਲਾਂ ਹੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਗਾਣਾ ‘ਭੁਲਾ ਦੁੰਗਾਂ’ ਰਿਲੀਜ਼ ਹੋਇਆ ਸੀ । ਇਸ ਗਾਣੇ ਨੂੰ ਸੁਣਕੇ ਦੇਵੋਲੀਨਾ ਭੱਟਾਚਾਰੀਆ ਨੇ ਕਿਹਾ ਸੀ ਕਿ ਇਹ ਗਾਣਾ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ । https://www.instagram.com/p/B-UFB0eJ27D/ ਬਸ ਫਿਰ ਕੀ ਸੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।ਹੱਦ ਤਾਂ ਉਦੋਂ ਹੋ ਗਈ ਜਦੋਂ ਦੇਵੋਲੀਨਾ ਨੂੰ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੇ ਗਲਤ ਕਹਿਣਾ ਸ਼ੁਰੂ ਕਰ ਦਿੱਤਾ । ਏਨਾਂ ਹੀ ਨਹੀਂ ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਆਡੀਓ ਕਲਿੱਪ ਵੀ ਵਾਇਰਲ ਹੋਣ ਲੱਗਾ, ਜਿਸ ਦੇ ਜ਼ਰੀਏ ਦੇਵੋਲੀਨਾ ਤੇ ਉਸ ਦੀ ਮਾਂ ਨੂੰ ਘਸੀਟਿਆ ਗਿਆ । https://www.instagram.com/p/B-TrsVwhHEY/ ਇਸ ਤਰ੍ਹਾਂ ਇਹ ਮਾਮਲਾ ਵੱਧਦਾ ਹੀ ਜਾ ਰਿਹਾ ਹੈ । ਦੇਵੋਲੀਨਾ ਨੇ ਸ਼ਹਿਨਾਜ਼ ਦੇ ਪ੍ਰਸ਼ੰਸਕ ਖਿਲਾਫ ਸਾਈਬਰ ਕਰਾਈਮ ਦੇ ਤਹਿਤ ਮਾਮਲ ਦਰਜ ਕਰਵਾਇਆ ਹੈ । ਦੇਵੋਲੀਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ‘ਮੈਨੂੰ ਟਵਿੱਟਰ ਦੇ ਜ਼ਰੀਏ ਇੱਕ ਆਡੀਓ ਮਿਲਿਆ ਹੈ, ਮੈਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਸ਼ਹਿਨਾਜ਼ ਗਿੱਲ ਦਾ ਹੱਥ ਹੈ । ਪਰ ਕੁਝ ਦੇਰ ਬਾਅਦ ਹੀ ਇੰਡਸਟਰੀ ਦੇ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਸੀ ਕਿ ਇਸ ਪਿੱਛੇ ਸ਼ਹਿਨਾਜ਼ ਦਾ ਕੋਈ ਹੱਥ ਨਹੀਂ । ਮੈਂ ਚਾਹੁੰਦੀ ਹਾਂ ਕਿ ਇਸ ਪਿੱਛੇ ਜੋ ਵੀ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ’ । https://www.instagram.com/p/B9_viMCJ8TC/

0 Comments
0

You may also like