ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਇਸ ਅਦਾਕਾਰਾ ਨੂੰ ਮਿਲੀ ਬਲਾਤਕਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ, ਅਦਾਕਾਰਾ ਨੇ ਸੁਣਿਆ ਆਪਣਾ ਦਰਦ

written by Lajwinder kaur | August 31, 2022

Bigg Boss 14 fame Jasmin Bhasin reveals getting death and rape threats: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਬਿੱਗ ਬੌਸ 14 ਤੋਂ ਕਾਫੀ ਸੁਰਖੀਆਂ ਬਟੋਰੀਆਂ ਸਨ। ਸਲਮਾਨ ਖਾਨ ਦੇ ਸ਼ੋਅ ਤੋਂ ਪਹਿਲਾਂ ਜੈਸਮੀਨ ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਸ਼ੋਅ 'ਖਤਰੋਂ ਕੇ ਖਿਲਾੜੀ' ਦਾ ਵੀ ਹਿੱਸਾ ਬਣੀ ਸੀ।

ਹਾਲਾਂਕਿ ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਜੈਸਮੀਨ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਇਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਬਲਾਤਕਾਰ ਦੀ ਧਮਕੀ ਵੀ ਦਿੱਤੀ।

ਹੋਰ ਪੜ੍ਹੋ :ਪੰਜਾਬੀ ਮਨੋਰੰਜਨ ਜਗਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ, ਪੰਜਾਬੀ ਫ਼ਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਪ੍ਰੋਡਿਊਸਰ ਨੂੰ ਮਿਲੀ ਧਮਕੀ

jasmin bhasin image image From instgram

ਇੱਕ ਇੰਟਰਵਿਊ ਵਿੱਚ ਜੈਸਮੀਨ ਭਸੀਨ ਨੇ ਦੱਸਿਆ ਕਿ ਬਿੱਗ ਬੌਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ ਹੈ। ਅਦਾਕਾਰਾ ਨੇ ਦੱਸਿਆ ਕਿ ਲੋਕਾਂ ਨੇ ਉਸ ਨਾਲ ਗਾਲੀ-ਗਲੋਚ ਕਰਨ ਦੇ ਨਾਲ-ਨਾਲ ਉਸ ਨਾਲ ਬਲਾਤਕਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

aly goni and jasmine Bhasin ,,-min image From instgram

ਜੈਸਮੀਨ ਨੇ ਦੱਸਿਆ ਕਿ ਇਨ੍ਹਾਂ ਧਮਕੀਆਂ ਦਾ ਅਸਰ ਉਸ ਦੀ ਮਾਨਸਿਕ ਸਿਹਤ 'ਤੇ ਬਹੁਤ ਡੂੰਘਾ ਪਿਆ ਸੀ। ਆਪਣੀ ਮਾਨਸਿਕ ਸਿਹਤ ਸੁਧਾਰਨ ਲਈ ਉਸ ਨੇ ਡਾਕਟਰ ਦੀ ਮਦਦ ਲਈ ਹੈ। ਜੈਸਮੀਨ ਨੇ ਖੁਲਾਸਾ ਕੀਤਾ ਕਿ ਇਸ ਦੌਰਾਨ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਦਾ ਪੂਰਾ ਸਾਥ ਦਿੱਤਾ।

image From instgram

ਪਰ ਹੁਣ ਜੈਸਮੀਨ ਭਸੀਨ ਉੱਤੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਸ ਨੇ ਕਿਹਾ, 'ਜੇਕਰ ਲੋਕ ਮੈਨੂੰ ਪਿਆਰ ਕਰਦੇ ਹਨ, ਤਾਂ ਮੈਂ ਉਨ੍ਹਾਂ ਨੂੰ ਉਹ ਪਿਆਰ ਵਾਪਸ ਦਿੰਦੀ ਹਾਂ। ਪਰ ਜੇ ਉਹ ਮੈਨੂੰ ਨਫ਼ਰਤ ਕਰਦਾ ਹੈ, ਤਾਂ ਇਹ ਉਸਦੀ ਇੱਛਾ ਹੈ। ਜੇ ਗੱਲ ਕਰੀਏ ਜੈਸਮੀਨ ਭਸੀਨ ਦੇ ਵਰਕ ਫਰੰਟ ਦੀ ਤਾਂ ਉਹ ਕਈ ਮਿਊਜ਼ਿਕ ਵੀਡੀਓ ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ ਹਨੀਮੂਨ 'ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

You may also like