ਭਗਵੰਤ ਮਾਨ ਦੇ ਦੂਜੇ ਵਿਆਹ ਤੋਂ ਬਾਅਦ ਲੋਕੀਂ ਪੁੱਛ ਰਹੇ ਨੇ-'ਵਿਆਹ ਕੀਤੇ ਬਿਨਾਂ ਤੁਰ ਗਏ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਦੇ ਦਵੋ'

written by PTC Punjabi Desk | July 11, 2022

Justice For Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ 29 ਮਈ ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਸੀ। ਦਿਨ ਦਿਹਾੜੇ ਹੀ ਜਵਾਹਰਕੇ ਪਿੰਡ ‘ਚ ਜਦੋਂ ਸਿੱਧੂ ਮੂਸੇਵਾਲਾ ਆਪਣੇ ਦੋ ਸਾਥੀਆਂ ਦੇ ਨਾਲ ਆਪਣੀ ਥਾਰ ਗੱਡੀ 'ਚ ਜਾ ਰਿਹਾ ਸੀ ਤਾਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ।

ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸਿੱਧੂ ਦੇ ਕਤਲਾਂ ਨੂੰ ਆਜ਼ਾਦ ਘੁੰਮਦੇ ਹੋਏ। ਅਜੇ ਤੱਕ ਪੁਲਿਸ ਦੇ ਹੱਥੀ ਤਿੰਨ ਹੀ ਸ਼ਾਰਪ ਸ਼ੂਟਰ ਚੜ੍ਹੇ ਨੇ। ਸੋਸ਼ਲ ਮੀਡੀਆ ਉੱਤੇ ਲੋਕੀਂ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਮੰਗ ਰਹੇ ਹਨ।

sidhu moose wala killing by one cror-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਬੁੱਤ ਪਹੁੰਚਿਆ ਸਿੱਧੂ ਦੀ ਹਵੇਲੀ ‘ਚ, ਫੁੱਟ-ਫੁੱਟ ਕੇ ਰੋਂਦੀ ਨਜ਼ਰ ਆਈ ਮਾਂ, ਦੇਖੋ ਵੀਡੀਓ

bhagwant mann

ਲੋਕੀਂ ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛ ਰਹੇ ਨੇ, ਕਦੋਂ ਇਨਸਾਫ ਮਿਲੇਗਾ। ਦੱਸ ਦਈਏ ਹਾਲ ਹੀ 'ਚ ਸੀਐੱਮ ਭਗਵੰਤ ਮਾਨ ਦਾ ਦੂਜਾ ਵਿਆਹ ਹੋਇਆ ਹੈ। ਜਿਸ ਕਰਕੇ ਹੁਣ ਲੋਕੀਂ ਕਮੈਂਟ ਕਰ ਰਹੇ ਨੇ ਤੇ ਸਿੱਧੂ ਮੂਸੇਵਾਲ ਦੀ ਮੌਤ ਦੇ ਇਨਸਾਫ ਬਾਰੇ ਪੁੱਛ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਕੇ ਪੁੱਛਿਆ ਹੈ ਕਿ ‘ਜਿਹੜਾ ਬਿਨ੍ਹਾਂ ਵਿਆਹ ਕਰਵਾਏ ਹੀ ਤੁਰ ਗਿਆ ਸਿੱਧੂ ਮੂਸੇਵਾਲਾ ਉਸਦੀ ਮੌਤ ਦਾ ਇਨਸਾਫ ਦੇ ਦਵੋ’ ।

ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਦੀ ਜਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਬਿਸ਼ਨੋਈ ਗੈਂਗ ਨੇ ਲਈ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਇਸ ਮਾਮਲੇ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਪੰਜਾਬ ਪੁਲਿਸ ਜੋ ਕਿ ਦਿੱਲੀ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਪੰਜਾਬ ਲੈ ਕੇ ਆਈ ਹੋਈ ਹੈ।

ਪੁਲਿਸ ਦੀ ਪੁੱਛਗਿੱਛ ਦੌਰਾਨ ਪ੍ਰਿਅਵ੍ਰਤ ਫੌਜੀ ਅਤੇ ਕਸ਼ਿਸ਼ ਨੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਹਰ ਸ਼ੂਟਰ ਨੂੰ ਕਰੀਬ 5 ਲੱਖ ਰੁਪਏ ਮਿਲੇ ਹਨ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਇੱਕ ਕਰੋੜ ‘ਚ ਸੌਦਾ ਕੀਤਾ ਸੀ।

ਹੋਰ ਪੜ੍ਹੋ : Byg Byrd ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ ਕਿਹਾ- ‘ਕੋਈ ਹੋਰ ਸਿੱਧੂ ਮੂਸੇਵਾਲਾ ਨਹੀਂ ਹੋਵੇਗਾ’

You may also like