Byg Byrd ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ ਕਿਹਾ- ‘ਕੋਈ ਹੋਰ ਸਿੱਧੂ ਮੂਸੇਵਾਲਾ ਨਹੀਂ ਹੋਵੇਗਾ’
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਅਜੇ ਵੀ ਪ੍ਰਸ਼ੰਸਕ ਤੇ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰ ਚੁੱਕੇ ਬਿੱਗ ਬਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਭਾਵੁਕ ਕੈਪਸ਼ਨ ਪਾਈ ਹੈ।
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਸੋਨਮ ਕਪੂਰ ਦੀ ਇਹ ਅਣਦੇਖੀ ਤਸਵੀਰ, ਜਾਣੋ ਕੀ ਹੈ ਸੱਚ?
ਉਨ੍ਹਾਂ ਨੇ ਲਿਖਿਆ ਹੈ- ‘ਸਾਡੇ ਜੀਵਨ ਵਿੱਚ ਕੋਈ ਹੋਰ ਸਿੱਧੂ ਮੂਸੇਵਾਲਾ ਨਹੀਂ ਹੋਵੇਗਾ... Vocal wise, lyrics wise or composition wise...ਉਹ ਯਕੀਨੀ ਤੌਰ 'ਤੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਸੀ’। ਇਸ ਟਵੀਟ ਉੱਤੇ ਪ੍ਰਸ਼ੰਸਕ ਵੀ ਰੀਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਸਿੱਧੂ ਮੂਸੇਵਾਲਾ, ਸੰਨੀ ਮਾਲਟਨ ਤੇ ਬਿੱਗ ਬਰਡ ਦੀ ਤਿਕੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਸਿੱਧੂ ਮੂਸੇਵਾਲਾ ਦੇ ਗੀਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ‘ਚ ਵੀ ਬਿੱਗ ਬਰਡ ਦਾ ਸੰਗੀਤ ਸੁਣਨ ਨੂੰ ਮਿਲਿਆ ਸੀ । ਇਸ ਤੋਂ ਇਲਾਵਾ East Side Flow, ਜਸਟ ਲਿਸਨ, ਡੇਵਿਲ ਵਰਗੇ ਕਈ ਗੀਤ ਇਨ੍ਹਾਂ ਤਿੰਨਾਂ ਨੇ ਇਕੱਠੇ ਕੰਮ ਕੀਤਾ ਹੈ । ਦੱਸ ਦਈਓ So High ਗੀਤ ਯੂਟਿਊਬ ਉੱਤੇ ਟੋਪ ਮਿਊਜ਼ਿਕ ਵੀਡੀਓ 'ਚ ਚੱਲ ਰਿਹਾ ਹੈ। ਇਸ ਗੀਤ ਨੂੰ 548,040,621 ਵਿਊਜ਼ ਮਿਲ ਚੁੱਕੇ ਹਨ।
ਦੱਸ ਦਈਏ ਸਿੱਧ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਗੈਂਗਸਟਰ ਗੋਲਡੀ ਬਰਾੜ ਨੇ ਸ਼ਾਰਪ ਸ਼ੂਟਰਾਂ ਨੂੰ ਇੱਕ ਕਰੋੜ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਰਹੇਗਾ।
There will not be another Sidhu Moose Wala in our lifetime. Vocal wise, lyrics wise or composition wise. He was definitely one of the greats.
— BYG BYRD ? (@bygbyrdpro) July 7, 2022