
ਬਾਲੀਵੁੱਡ ਜਗਤ ਤੋਂ ਜਲਦ ਹੀ ਗੁੱਡ ਨਿਊਜ਼ ਆਉਣ ਵਾਲੀ ਹੈ। ਜੀ ਹਾਂ ਅਨਿਲ ਕਪੂਰ ਦੀ ਲਾਡਲੀ ਸੋਨਮ ਕਪੂਰ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਜਿਸ ਕਰਕੇ ਸੋਨਮ ਚਾਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਦਾ ਜਨਮ ਇੰਡੀਆ ‘ਚ ਹੋਵੇ। ਇਸ ਲਈ ਉਹ ਵਿਦੇਸ਼ ਤੋਂ ਇੰਡੀਆ ਵਾਪਸ ਆ ਚੁੱਕੀ ਹੈ। ਜਦ ਦੀ ਸੋਨਮ ਵਾਪਸ ਆਈ ਹੈ ਤਾਂ ਉਹ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ਉੱਤੇ ਸੋਨਮ ਕਪੂਰ ਦੀ ਇੱਕ ਹਸਪਤਾਲ ਵਾਲੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ : ਗਾਇਕੀ ਤੋਂ ਇਲਾਵਾ ਦਿਲਜੀਤ ਦੋਸਾਂਝ ਕੋਲ ਹੈ ਇਸ ਤਰ੍ਹਾਂ ਸਾਈਕਲ ਚਲਾਉਣ ਦਾ ਹੁਨਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਇਸ ਵਾਇਰਲ ਹੋ ਰਹੀ ਤਸਵੀਰ ‘ਚ ਸੋਨਮ ਕਪੂਰ ਜੋ ਕਿ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰ ਮੀਡੀਆ 'ਚ ਅੱਗ ਵਾਂਗ ਫੈਲ ਰਹੀ ਹੈ। ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਸੋਨਮ ਕਪੂਰ ਦੀ ਅਣਦੇਖੀ ਵਾਈਰਲ ਹੋ ਰਹੀ ਤਸਵੀਰ ਬਾਰੇ, ਜਿਨ੍ਹਾਂ ਮੁਤਾਬਕ ਸੋਨਮ ਕਪੂਰ ਮਾਂ ਬਣ ਗਈ ਹੈ।

ਸੋਨਮ ਕਪੂਰ ਅੱਜ ਦੇ ਸਮੇਂ ਵਿੱਚ ਪੂਰੇ ਭਾਰਤ ਵਿੱਚ ਜਾਣੀ ਜਾਂਦੀ ਹੈ ਅਤੇ ਹਰ ਕੋਈ ਉਸਨੂੰ ਬਹੁਤ ਪਸੰਦ ਕਰਦਾ ਹੈ। ਸੋਨਮ ਕਪੂਰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਨ੍ਹਾਂ ਦਾ ਬਾਲੀਵੁੱਡ 'ਚ ਸਫਰ ਭਾਵੇਂ ਛੋਟਾ ਹੋਵੇ ਪਰ ਇਹ ਕਾਫੀ ਸ਼ਾਨਦਾਰ ਰਿਹਾ ਹੈ, ਕਿਉਂਕਿ ਸੋਨਮ ਕਪੂਰ ਨੇ ਆਪਣੇ ਸਫਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸੋਨਮ ਕਪੂਰ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨਿਲ ਕਪੂਰ ਦੀ ਬੇਟੀ ਹੈ, ਜੋ ਅੱਜ ਦੇ ਸਮੇਂ 'ਚ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ।

ਸੋਨਮ ਕਪੂਰ ਪਿਛਲੇ ਕੁਝ ਸਮੇਂ ਤੋਂ ਮਾਂ ਬਣਨ ਕਾਰਨ ਸੁਰਖੀਆਂ 'ਚ ਹੈ, ਅਜਿਹਾ ਇਸ ਲਈ ਹੈ ਕਿਉਂਕਿ ਸੋਨਮ ਕਪੂਰ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਇਸ ਦੌਰਾਨ ਹਾਲ ਹੀ 'ਚ ਸੋਨਮ ਕਪੂਰ ਦੀ ਇਕ ਅਣਦੇਖੀ ਅਤੇ ਵੱਖਰੀ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਸੋਨਮ ਕਪੂਰ ਆਪਣੇ ਬੱਚੇ ਨੂੰ ਬਾਹਾਂ 'ਚ ਫੜੀ ਨਜ਼ਰ ਆ ਰਹੀ ਹੈ ਅਤੇ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਕਾਰਨ ਇਸ ਸਮੇਂ ਹਰ ਪਾਸੇ ਸੋਨਮ ਕਪੂਰ ਦੀ ਚਰਚਾ ਹੈ।
ਇਸ ਤਸਵੀਰ ਦੀ ਸੱਚਾਈ ਦੀ ਗੱਲ ਕਰੀਏ ਤਾਂ ਇਹ ਝੂਠੀ ਤਸਵੀਰ ਹੈ ਕਿਉਂਕਿ ਸੋਨਮ ਕਪੂਰ ਅਜੇ ਤੱਕ ਮਾਂ ਨਹੀਂ ਬਣੀ ਅਤੇ ਨਾ ਹੀ ਉਸ ਨੇ ਅਜੇ ਤੱਕ ਕਿਸੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤਸਵੀਰ ਨੂੰ ਕਿਸੇ ਨੇ ਐਡੀਟ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਹੈ।