ਸਿੱਧੂ ਮੂਸੇਵਾਲਾ ਦਾ ਬੁੱਤ ਪਹੁੰਚਿਆ ਸਿੱਧੂ ਦੀ ਹਵੇਲੀ ‘ਚ, ਫੁੱਟ-ਫੁੱਟ ਕੇ ਰੋਂਦੀ ਨਜ਼ਰ ਆਈ ਮਾਂ, ਦੇਖੋ ਵੀਡੀਓ

written by Lajwinder kaur | July 10, 2022

Sidhu Moose Wala's Statue at sidhu moose wala haveli : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਉਹ ਇਸ ਸੰਸਾਰ ਤੋਂ ਚੱਲਾ ਗਿਆ ਹੈ। ਪਰ ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਪਿਆਂ ਨੂੰ ਰੋਂਦਾ ਛੱਡ ਗਿਆ ਹੈ। ਹਾਲ ਹੀ ‘ਚ ਕਲਾਕਾਰ ਇਕਬਾਲ ਨੇ ਸਿੱਧੂ ਮੂਸੇਵਾਲਾ ਦਾ ਬੁੱਤ ਬਣਾਇਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ। ਹੁਣ ਇੱਕ ਹੋਰ ਵੀਡੀਓ ਰਿਹਾ ਹੈ। ਜਿਸ ‘ਚ ਜਦੋਂ ਸਿੱਧੂ ਮੂਸੇਵਾਲਾ ਦਾ ਬੁੱਤ ਸਿੱਧੂ ਦੀ ਹਵੇਲੀ ਪਹੁੰਚਾਇਆ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ 'ਤੇ ਰੋਣ ਨੂੰ ਲੈ ਕੇ ਟ੍ਰੋਲ ਕੀਤੇ ਜਾਣ 'ਤੇ ਨਿੱਕੀ ਤੰਬੋਲੀ ਨੇ ਕਿਹਾ 'ਮੈਨੂੰ ਉੱਦੋਂ ਵੀ ਟ੍ਰੋਲ ਕੀਤਾ ਗਿਆ ਸੀ ਜਦੋਂ ਮੇਰੇ ਭਰਾ ਦੀ ਮੌਤ ਹੋਈ ਸੀ... '

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬਣਿਆ ਬੁੱਤ ਜਦੋਂ ਸਿੱਧੂ ਦੀ ਹਵੇਲੀ ਪਹੁੰਚਦਾ ਹੈ ਤਾਂ ਸਿੱਧੂ ਮਾਤਾ ਭਾਵੁਕ ਹੋ ਜਾਂਦੀ ਹੈ। ਦੇਖ ਸਕਦੇ ਹੋਏ ਉਹ ਨਮ ਅੱਖਾਂ ਦੇ ਨਾਲ ਇਸ ਬੁੱਤ ਨੂੰ ਦੇਖਦੀ ਹੋਈ ਨਜ਼ਰ ਆ ਰਹੀ ਹੈ।

viral video of sidhu moose wala statue

ਦੱਸ ਦਈਏ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੇ ਲਈ ਗੈਂਗਸਟਰ ਗੋਲਡੀ ਬਰਾੜ ਨੇ ਸ਼ਾਰਪ ਸ਼ੂਟਰਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਸਨ।

Sidhu Moose Wala Death: Pic of late singer's pet at his memorial goes viral

ਹੁਣ ਤੱਕ ਤਿੰਨ ਸ਼ਾਰਪ ਸ਼ੂਟਰ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਗ੍ਰਿਫਤਾਰ ਕੀਤੇ ਹਨ। ਪਰਿਵਾਰ ਦੇ ਨਾਲ ਪ੍ਰਸ਼ੰਸਕ ਅਤੇ ਕਲਾਕਾਰ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਦੀ ਉਡੀਕ ਕਰ ਰਹੇ ਹਨ। ਸਿੱਧੂ ਦੇ ਕਤਲਕਾਂਡ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।

ਪ੍ਰਸ਼ੰਸਕ ਅਤੇ ਕਲਾਕਾਰ ਹੋਰ ਕੋਈ ਸਿੱਧੂ ਮੂਸੇਵਾਲਾ ਨੂੰ ਆਪਣੇ ਅੰਦਾਜ਼ ਦੇ ਨਾਲ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਿਹਾ ਹੈ। ਕੁਝ ਪ੍ਰਸ਼ੰਸਕ ਸਿੱਧੂ ਦੀ ਯਾਦ ਚ ਥਾਂ-ਥਾਂ ਬੂਟੇ ਲਗਾ ਰਹੇ ਨੇ।

 

 

View this post on Instagram

 

A post shared by Instant Pollywood (@instantpollywood)

 

You may also like