ਸਿੱਧੂ ਮੂਸੇਵਾਲਾ ਦੀ ਮੌਤ 'ਤੇ ਰੋਣ ਨੂੰ ਲੈ ਕੇ ਟ੍ਰੋਲ ਕੀਤੇ ਜਾਣ 'ਤੇ ਨਿੱਕੀ ਤੰਬੋਲੀ ਨੇ ਕਿਹਾ 'ਮੈਨੂੰ ਉੱਦੋਂ ਵੀ ਟ੍ਰੋਲ ਕੀਤਾ ਗਿਆ ਸੀ ਜਦੋਂ ਮੇਰੇ ਭਰਾ ਦੀ ਮੌਤ ਹੋਈ ਸੀ... '

written by Lajwinder kaur | July 08, 2022

ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਨਿੱਕੀ ਤੰਬੋਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੂੰ ਜ਼ਿਆਦਾ ਫੇਮ ਬਿੱਗ ਬੌਸ ਸੀਜ਼ਨ 14 ਅਤੇ ਖਤਰੋਂ ਕੇ ਖਿਲਾੜੀ 11 ਦੇ ਦੌਰਾਨ ਹਾਸਿਲ ਹੋਇਆ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਾਫੀ ਖ਼ਾਸ ਗੱਲਾਂ ਕੀਤੀਆਂ ਹਨ। ਹਾਲ ਹੀ ‘ਚ ਨਿੱਕੀ ਜਿਨ੍ਹਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ 'ਤੇ ਆਪਣੀ ਭਾਵਨਾਤਮਕ ਪ੍ਰਤੀਕਿਰਿਆ ਲਈ ਟ੍ਰੋਲ ਕੀਤਾ ਗਿਆ ਸੀ। ਜਦੋਂ ਇਸ ਬਾਰੇ ਨਿੱਕੀ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।

ਹੋਰ ਪੜ੍ਹੋ : ‘Saath Nibhaana Saathiya 2’ ਸੀਰੀਅਲ ਹੁਣ ਨਹੀਂ ਕਰੇਗਾ ਦਰਸ਼ਕਾਂ ਦਾ ਮਨੋਰੰਜਨ, ਅਦਾਕਾਰਾ ਨੇ ਦਿੱਤੀ ਜਾਣਕਾਰੀ

Nikki Tamboli -min image From instagram

 

ਅਭਿਨੇਤਰੀ ਨੇ ਇੰਟਰਵਿਊ ਵਿੱਚ ਕਿਹਾ ਕਿ ਉਸਨੂੰ ਮੂਸੇਵਾਲਾ ਦਾ ਕੰਮ ਹਮੇਸ਼ਾ ਪਸੰਦ ਸੀ ਅਤੇ ਉਸਨੇ ਬਿੱਗ ਬੌਸ ਵਿੱਚ ਵੀ ਇਸ ਬਾਰੇ ਗੱਲ ਕੀਤੀ ਸੀ। ਉਸ ਨੇ ਪੰਜਾਬੀ ਗਾਇਕ ਨਾਲ ਮੁਲਾਕਾਤ ਨੂੰ ਵੀ ਯਾਦ ਕੀਤਾ ਜਦੋਂ ਉਹ ਕੈਨੇਡਾ ‘ਚ ਇੱਕ ਸ਼ੂਟ ਦੌਰਾਨ ਮਿਲੇ ਸਨ।

Nikki Tamboli sad emotional post for her late brother

ਅਦਾਕਾਰਾ ਨੇ ਅੱਗੇ ਕਿਹਾ ਕਿ ਜਦੋਂ ਫੋਟੋਗ੍ਰਾਫਰਜ਼ ਨੇ ਉਨ੍ਹਾਂ ਨੂੰ ਏਅਰਪੋਰਟ 'ਤੇ ਮੂਸੇਵਾਲਾ ਦੀ ਹੈਰਾਨ ਕਰਨ ਵਾਲੀ ਮੌਤ ਦੀ ਖਬਰ ਬਾਰੇ ਪੁੱਛਿਆ ਤਾਂ ਉਹ ਭਾਵੁਕ ਹੋ ਗਈ। ਨਿੱਕੀ ਨੇ ਕਿਹਾ ਕਿ ਉਸ ਨੂੰ ਉਸ ਸਮੇਂ ਵੀ ਟ੍ਰੋਲ ਕੀਤਾ ਗਿਆ ਸੀ ਜਦੋਂ ਉਹ ਆਪਣੀ ਭਰਾ ਦੀ ਮੌਤ ਤੋਂ ਬਾਅਦ ਉਹ ਖਤਰੋਂ ਕੇ ਖਿਲਾੜੀ ਲਈ ਜਾ ਰਹੀ ਸੀ’

nikki tamboli emotional

ਉਨ੍ਹਾਂ ਨੇ ਅੱਗੇ ਕਿਹਾ ਕਿ –‘ਹੁਣ ਜਦੋਂ ਮੈਂ ਰੋਂਦੀ ਹਾਂ, ਲੋਕ ਅਜੇ ਵੀ ਮੈਨੂੰ ਟ੍ਰੋਲ ਕਰਨਾ ਚਾਹੁੰਦੇ ਹਨ। ਭਾਵੇਂ ਮੈਂ ਹੱਸਦੀ ਹਾਂ ਜਾਂ ਰੋਂਦੀ ਹਾਂ, ਮੈਂ ਫਿਰ ਵੀ ਟ੍ਰੋਲ ਹੋ ਜਾਂਦੀ ਹਾਂ, ਇਹ ਚੀਜ਼ਾਂ ਹੁਣ ਮੈਨੂੰ ਪਰੇਸ਼ਾਨ ਨਹੀਂ ਕਰਦੀਆਂ। ਜੇ ਗੱਲ ਕਰੀਏ ਨਿੱਕੀ ਤੰਬੋਲੀ ਦੇ ਵਰਕ ਫਰੰਟ ਦੀ ਤਾਂ ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓ ‘ਚ ਨਜ਼ਰ ਆ ਚੁੱਕੀ ਹੈ।

 

You may also like