‘Saath Nibhaana Saathiya 2’ ਸੀਰੀਅਲ ਹੁਣ ਨਹੀਂ ਕਰੇਗਾ ਦਰਸ਼ਕਾਂ ਦਾ ਮਨੋਰੰਜਨ, ਅਦਾਕਾਰਾ ਨੇ ਦਿੱਤੀ ਜਾਣਕਾਰੀ
‘Saath Nibhaana Saathiya 2’ ਸੀਰੀਅਲ ਹੁਣ ਨਹੀਂ ਕਰੇਗਾ ਦਰਸ਼ਕਾਂ ਦਾ ਮਨੋਰੰਜਨ, ਅਦਾਕਾਰਾ ਨੇ ਦਿੱਤੀ ਜਾਣਕਾਰੀ
ਟੀਵੀ ਦਾ ਚਰਚਿਤ ਸੀਰੀਅਲ 'ਸਾਥ ਨਿਭਾਨਾ ਸਾਥੀਆ 2' ਜਲਦ ਹੀ ਬੰਦ ਹੋਣ ਜਾ ਰਿਹਾ ਹੈ। ਜੀ ਹਾਂ ਇਸ ਸ਼ੋਅ ਦੇ ਪ੍ਰਸ਼ੰਸਕਾਂ ਦੇ ਲਈ ਅਫਸੋਸ ਵਾਲੀ ਗੱਲ ਹੈ ਕਿ ਇਹ ਸ਼ੋਅ ਜਲਦ ਹੀ ਬੰਦ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸ਼ੋਅ ਦੀ ਲੀਡ ਅਦਾਕਾਰਾ ਸਨੇਹਾ ਜੈਨ ਨੇ ਖੁਦ ਇਕ ਇੰਟਰਵਿਊ 'ਚ ਦਿੱਤੀ।
ਤੁਹਾਨੂੰ ਦੱਸ ਦੇਈਏ ਕਿ 'ਸਾਥ ਨਿਭਾਨਾ ਸਾਥੀਆ' ਦਾ ਦੂਜਾ ਸੀਜ਼ਨ ਦੋ ਸਾਲ ਪਹਿਲਾਂ ਯਾਨੀ 2020 'ਚ ਸ਼ੁਰੂ ਹੋਇਆ ਸੀ। ਸ਼ੋਅ ਨੇ ਸ਼ੁਰੂਆਤ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਹੌਲੀ-ਹੌਲੀ 'ਸਾਥ ਨਿਭਾਨਾ ਸਾਥੀਆ 2' ਟੀਆਰਪੀ ਦੀ ਸੂਚੀ ਤੋਂ ਗਾਇਬ ਹੋ ਗਿਆ। ਇਸ ਕਾਰਨ ਹੁਣ ਮੇਕਰਸ ਨੇ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਹੋਰ ਪੜ੍ਹੋ : ਧੀ ਨਾਲ ਘੁੰਮਣ ਨਿਕਲੀ ਪ੍ਰਿਯੰਕਾ ਚੋਪੜਾ, ਪਿਆਰੀ ਜਿਹੀ ਕੈਪਸ਼ਨ ਨਾਲ ਸਾਂਝੀ ਕੀਤੀ ਤਸਵੀਰ
Image Source: Twitter
ਮੀਡੀਆ ਰਿਪੋਰਟ ਮੁਤਾਬਕ ਸਨੇਹਾ ਜੈਨ ਅਤੇ ਗੌਤਮ ਵਿਜ ਸਟਾਰਰ ਸ਼ੋਅ ਦਾ ਆਖਰੀ ਐਪੀਸੋਡ 16 ਜੁਲਾਈ ਨੂੰ ਟੀਵੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਖਬਰਾਂ ਦੀ ਮੰਨੀਏ ਤਾਂ ਸਟਾਰਕਾਸਟ ਅਗਲੇ ਹਫਤੇ ਸੀਰੀਅਲ ਦੇ ਆਖਰੀ ਐਪੀਸੋਡ ਦੀ ਸ਼ੂਟਿੰਗ ਵੀ ਪੂਰੀ ਕਰ ਲਵੇਗੀ।
Image Source: Twitter
ਸਾਥ ਨਿਭਾਉਣ ਸਾਥੀਆ 2 ਦੀ ਲੀਡ ਅਦਾਕਾਰਾ ਸਨੇਹਾ ਜੈਨ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਹਾਂ, ਇਹ ਸ਼ੋਅ ਬੰਦ ਹੋਣ ਜਾ ਰਿਹਾ ਹੈ। ਇਹ ਸੱਚ ਹੈ। ਹਰ ਸ਼ੋਅ ਦਾ ਆਪਣਾ ਸਫ਼ਰ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਸ਼ੋਅ ਵਿੱਚ ਅਜਿਹਾ ਕੀਤਾ ਹੈ। 100 ਪ੍ਰਤੀਸ਼ਤ।"
Image Source: Twitter
ਇਸ ਸੀਰੀਅਲ ਦੀ ਅਦਾਕਾਰਾ ਨੇ ਅੱਗੇ ਦੱਸਿਆ ਹੈ ਕਿ ਉਹ ਇਸ ਸ਼ੋਅ ਦੀ ਸਟਾਰਕਾਸਟ ਅਤੇ ਸੈੱਟ ਨੂੰ ਮਿਸ ਕਰਾਂਗੀ। ਉਨ੍ਹਾਂ ਨੇ ਇਸ ਸ਼ੋਅ ਦੇ ਸੈੱਟ ਉੱਤੇ ਆਪਣੀ ਜ਼ਿੰਦਗੀ ਦੇ 2 ਸਾਲ ਬਿਤਾਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸ਼ੋਅ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਨੇੜੇ ਰਹੇਗਾ। ਦੱਸ ਦਈਏ ਇਹ ਸ਼ੋਅ ਉਨ੍ਹਾਂ ਦਾ ਪਹਿਲਾ ਸ਼ੋਅ ਹੈ, ਜਿਸ ਕਰਕੇ ਇਸ ਸ਼ੋਅ ਦੇ ਨਾਲ ਉਨ੍ਹਾਂ ਦੀ ਕਈ ਯਾਦਾਂ ਜੁੜੀਆਂ ਹੋਈਆਂ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
