ਧੀ ਨਾਲ ਘੁੰਮਣ ਨਿਕਲੀ ਪ੍ਰਿਯੰਕਾ ਚੋਪੜਾ, ਪਿਆਰੀ ਜਿਹੀ ਕੈਪਸ਼ਨ ਨਾਲ ਸਾਂਝੀ ਕੀਤੀ ਤਸਵੀਰ

written by Lajwinder kaur | July 08, 2022

ਬਾਲੀਵੁੱਡ ਦੀ ਦੇਸੀ ਗਰਲ ਅਦਾਕਾਰਾ ਪ੍ਰਿਯੰਕਾ ਚੋਪੜਾ ਕੁਝ ਮਹੀਨੇ ਪਹਿਲਾਂ ਸਰੋਗੇਸੀ ਰਾਹੀਂ ਮਾਂ ਬਣੀ ਸੀ। ਪ੍ਰਿਯੰਕਾ ਨੇ ਸਾਲ 2018 'ਚ ਹਾਲੀਵੁੱਡ ਦੇ ਮਸ਼ਹੂਰ ਗਾਇਕ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਪ੍ਰਿਯੰਕਾ ਅਤੇ ਨਿੱਕ ਦੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦਾ ਜਨਮ ਇਸ ਸਾਲ 15 ਜਨਵਰੀ ਨੂੰ ਸਰੋਗੇਸੀ ਰਾਹੀਂ ਹੋਇਆ ਸੀ।

ਪ੍ਰਿਯੰਕਾ ਦੇ ਮਾਂ ਬਣਨ ਨੂੰ ਲੈ ਕੇ ਫੈਨਜ਼ ਵੀ ਕਾਫੀ ਉਤਸ਼ਾਹਿਤ ਸਨ। ਅਭਿਨੇਤਰੀ ਸਮੇਂ-ਸਮੇਂ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦੀ ਝਲਕ ਦਿਖਾਉਂਦੀ ਵੀ ਨਜ਼ਰ ਆਉਂਦੀ ਰਹਿੰਦੀ ਹੈ। ਹਾਲਾਂਕਿ ਅਦਾਕਾਰਾ ਨੇ ਪ੍ਰਸ਼ੰਸਕ ਨੂੰ ਅਜੇ ਤੱਕ ਮਾਲਤੀ ਦਾ ਚਿਹਰਾ ਨਹੀਂ ਦਿਖਾਇਆ ਹੈ। ਹਾਲ ਹੀ ਚ ਅਦਾਕਾਰਾ ਨੇ ਆਪਣੀ ਧੀ ਦੇ ਨਾਲ ਸੈਰ ਸਪਾਟੇ ਉੱਤੇ ਨਿਕਲੀ ਜਿਸ ਦੀ ਇੱਕ ਕਿਊਟ ਜਿਹੀ ਤਸਵੀਰ ਉਨ੍ਹਾਂ ਨੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਜੇਹ-ਇਬਰਾਹਿਮ ਅਤੇ ਸੈਫ ਦੇ ਨਾਲ ਨਜ਼ਰ ਆਈ ਅਦਾਕਾਰਾ

Priyanka and nick enjoying vacation

ਹਾਲ ਹੀ 'ਚ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਤਸਵੀਰ ਪੋਸਟ ਕੀਤੀ ਹੈ। ਇਹ ਤਸਵੀਰ ਪ੍ਰਿਯੰਕਾ ਚੋਪੜਾ ਅਤੇ ਉਸ ਦੀ ਬੈਸਟ ਫ੍ਰੈਂਡ ਤਮੰਨਾ ਦੱਤ ਦੇ ਡੇਅ ਆਊਟ ਦੀ ਹੈ। ਫੋਟੋ ਵਿੱਚ ਜਿੱਥੇ ਪ੍ਰਿਯੰਕਾ ਧੀ ਮਾਲਤੀ ਨਾਲ ਨਜ਼ਰ ਆ ਰਹੀ ਹੈ, ਉੱਥੇ ਹੀ ਤਮੰਨਾ ਵੀ ਆਪਣੇ ਬੇਟੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕੈਪਸ਼ਨ 'ਚ ਲਿਖਿਆ, "ਸਾਡੀ ਦੋਸਤੀ ਨੂੰ 22 ਸਾਲ ਹੋ ਗਏ ਹਨ ਅਤੇ ਗਿਣਤੀ ਅਜੇ ਵੀ ਜਾਰੀ ਹੈ... ਪਰ ਹੁਣ ਸਾਡੇ ਬੱਚੇ ਇਕੱਠੇ ਹਨ... ਲਵ ਯੂ ਤਮੰਨਾ ਦੱਤ।"

ਪ੍ਰਿਯੰਕਾ ਚੋਪੜਾ ਦੀ ਇੰਸਟਾਗ੍ਰਾਮ 'ਤੇ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਅਭਿਨੇਤਰੀ ਦੀ ਇਸ ਫੋਟੋ 'ਤੇ ਕਮੈਂਟ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, ''ਇਹ ਤਸਵੀਰ ਬਹੁਤ ਪਿਆਰੀ ਹੈ।'' ਉਥੇ ਹੀ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ''ਮਾਲਤੀ ਬਹੁਤ ਖੂਬਸੂਰਤੀ ਨਾਲ ਵਧ ਰਹੀ ਹੈ।

ਪ੍ਰਿਯੰਕਾ ਚੋਪੜਾ ਦੀ ਝੋਲੀ ਕਈ ਫ਼ਿਲਮਾਂ ਹਨ। ਉਸ ਕੋਲ ਬਾਲੀਵੁੱਡ ਅਤੇ ਹਾਲੀਵੁੱਡ ਦੋਵਾਂ ਦੀਆਂ ਫਿਲਮਾਂ ਹਨ। ਜਿੱਥੇ ਉਹ ਬਾਲੀਵੁੱਡ ਫਿਲਮ 'ਜੀ ਲੇ ਜ਼ਾਰਾ' ਅਤੇ ਕਲਪਨਾ ਚਾਵਲਾ ਦੀ ਬਾਇਓਪਿਕ 'ਚ ਨਜ਼ਰ ਆਵੇਗੀ, ਉਥੇ ਹੀ ਉਹ ਹਾਲੀਵੁੱਡ ਫਿਲਮ 'ਸਿੰਡਰੈਲਾ' 'ਚ ਵੀ ਨਜ਼ਰ ਆਵੇਗੀ।

 

You may also like