ਸਾਰਾ ਅਲੀ ਖ਼ਾਨ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਜੇਹ-ਇਬਰਾਹਿਮ ਅਤੇ ਸੈਫ ਦੇ ਨਾਲ ਨਜ਼ਰ ਆਈ ਅਦਾਕਾਰਾ

written by Lajwinder kaur | July 07, 2022

Sara Ali Khan enjoy 'park day' with baby Jeh Ali Khan in London, See Pics: ਬਾਲੀਵੁੱਡ ਦੀ ਖੂਬਸੂਰਤ ਅਤੇ ਕੂਲ ਅਦਾਕਾਰਾ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਲੰਡਨ 'ਚ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਸਾਰਾ ਅਲੀ ਖ਼ਾਨ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਇਸ ਦੌਰਾਨ ਸਾਰਾ ਅਲੀ ਖ਼ਾਨ ਨੇ ਕੁਝ ਬੇਹੱਦ ਦਿਲਚਸਪ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਰਾ ਅਲੀ ਖ਼ਾਨ ਨੇ ਆਪਣੇ ਪਰਿਵਾਰ ਦੇ ਨਾਲ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਾਜ਼ਾ ਫੋਟੋਆਂ ਵਿੱਚ ਉਹ ਆਪਣੇ ਭਰਾ ਇਬਰਾਹਿਮ ਅਲੀ ਖ਼ਾਨ, ਜੇਹ ਅਲੀ ਖ਼ਾਨ ਅਤੇ ਪਾਪਾ ਸੈਫ ਅਲੀ ਖ਼ਾਨ ਦਿਖਾਈ ਦੇ ਰਹੇ ਹਨ। ਸਾਰਾ ਅਲੀ ਖ਼ਾਨ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : Sonakshi Sinha New Look: ਅਦਾਕਾਰਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਕੁਝ ਕਹਿ ਰਹੇ ਡਰਾਉਣੀ ਲੱਗ ਰਹੀ ਹੈ ਤੇ ਕੁਝ ਕਹਿ ਰਹੇ ਨੇ ਜਲਪਰੀ

inside imageo of sara with saif and jeh

ਸਾਰਾ ਅਲੀ ਖ਼ਾਨ ਨੇ ਇੰਸਟਾਗ੍ਰਾਮ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਸਾਰਾ ਆਪਣੇ ਭਰਾਵਾਂ ਜੇਹ ਅਲੀ ਖ਼ਾਨ ਅਤੇ ਇਬਰਾਹਿਮ ਅਲੀ ਖ਼ਾਨ ਦੇ ਨਾਲ-ਨਾਲ ਪਿਤਾ ਸੈਫ ਅਲੀ ਖ਼ਾਨ ਨਾਲ ਨਜ਼ਰ ਆ ਰਹੀ ਹੈ।

new sara ali khan pics

ਜਿੱਥੇ ਇਬਰਾਹਿਮ ਅਤੇ ਸੈਫ ਕਾਫੀ ਡੈਸ਼ਿੰਗ ਲੱਗ ਰਹੇ ਹਨ, ਉੱਥੇ ਸਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਇਬਰਾਹਿਮ ਕਾਫੀ ਕਿਊਟ ਲੱਗ ਰਹੇ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸਾਰਾ ਨੇ ਪਿਆਰੀ ਜਿਹੀ ਕੈਪਸ਼ਨ 'ਚ ਲਿਖਿਆ- ਪਟੌਦੀ ਦੇ ਨਾਲ ‘Keeping up with the Pataudi’s ...’।  ਉਨ੍ਹਾਂ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਪੋਸਟ ਤੇ ਕਲਾਕਾਰ ਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ।

sara ali khan new pic

ਦੱਸ ਦੀਏ ਸਾਰਾ ਅਲੀ ਖ਼ਾਨ ਨੇ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ ਕੇਦਾਰਨਾਥ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸਾਰਾ ਰਣਵੀਰ ਸਿੰਘ ਦੇ ਨਾਲ ਫਿਲਮ ਸਿੰਬਾ 'ਚ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਚ ਕੰਮ ਕੀਤਾ। ਅਖੀਰਲੀ ਵਾਰ ਉਹ ‘ਅਤਰੰਗੀ ਰੇ’ ਫ਼ਿਲਮ ਚ ‘ਚ ਨਜ਼ਰ ਆਈ ਸੀ।

 

 

View this post on Instagram

 

A post shared by Sara Ali Khan (@saraalikhan95)

You may also like