ਮੋਰਚਾ ਫਤਿਹ ਕਰਨ ਤੋਂ ਬਾਅਦ ਰਾਮ ਸਿੰਘ ਰਾਣਾ ਨੇ ਕਰ ਦਿੱਤਾ ਵੱਡਾ ਐਲਾਨ, ਘਰ ਵਾਪਸੀ ਕਰ ਰਹੇ ਕਿਸਾਨਾਂ ਲਈ ਕਰਨਗੇ ਇਹ ਕੰਮ, ਵੇਖੋ ਵੀਡੀਓ

written by Shaminder | December 10, 2021

ਕਿਸਾਨਾਂ (Farmers) ਨੇ ਕੱਲ੍ਹ ਤੋਂ ਘਰ ਵਾਪਸੀ ਕਰਨੀ ਹੈ । ਜਿਸ ਤੋਂ ਬਾਅਦ ਸਿੰਘੂ ਬਾਰਡਰ ਤੋਂ ਟੈਂਟ ਅਤੇ ਆਰਜ਼ੀ ਤੌਰ ‘ਤੇ ਬਣਾਏ ਗਏ ਸ਼ੈਲਟਰ ਹਾਊਸ ਨੂੰ ਉਖਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਇਸ ਤੋਂ ਪਹਿਲਾਂ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਰਾਮ ਸਿੰਘ ਰਾਣਾ (Ram Singh Rana) ਨੇ ਵੱਡਾ ਐਲਾਨ ਕਰ ਦਿੱਤਾ ਹੈ । ਰਾਮ ਸਿੰਘ ਰਾਣਾ ਦਾ ਇੱਕ ਵੀਡੀਓ (Video)  ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਰਾਮ ਸਿੰਘ ਰਾਣਾ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਕਿਸੇ ਵੀ ਕਿਸਾਨ ਨੇ ਕੱਲ੍ਹ ਨੂੰ ਚੁੱਲ੍ਹਾ ਨਹੀਂ ਬਾਲਣਾ ।

Farmers

ਹੋਰ ਪੜ੍ਹੋ : ਵਿੱਕੀ ਕੌਸ਼ਲ ਦੇ ਵਿਆਹ ‘ਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਮਿਲੇ ਖ਼ਾਸ ਗਿਫਟ, ਤਸਵੀਰਾਂ ਹੋਈਆਂ ਵਾਇਰਲ

ਕਿਉਂਕਿ ਕਿਸਾਨਾਂ ਦੇ ਨਾਸ਼ਤੇ ਦਾ ਇੰਤਜ਼ਾਮ ਗੋਲਡਨ ਹੱਟ ਯਾਨੀ ਕਿ ਰਾਮ ਸਿੰਘ ਰਾਣਾ ਦੇ ਢਾਬੇ ‘ਤੇ ਕੀਤਾ ਜਾਵੇਗਾ । ਰਾਮ ਸਿੰਘ ਰਾਣਾ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ ਜਿਸ ਕਰਕੇ ਉਹ ਬਾਹਰ ਨਹੀਂ ਸਨ ਆ ਰਹੇ, ਪਰ ਇਹ ਖੁਸ਼ੀ ਏਨੀਂ ਵੱਡੀ ਹੈ ਕਿ ਉਨ੍ਹਾਂ ਤੋਂ ਰਿਹਾ ਨਹੀਂ ਗਿਆ ਅਤੇ ਉਹ ਬਾਹਰ ਆਏ ਹਨ ।

Farmers image From instagram

ਦੱਸ ਦਈਏ ਕਿ ਬੀਤੇ ਦਿਨ ਕਿਸਾਨਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਮੋਰਚਾ ਫਤਿਹ ਕਰਨ ਦਾ ਐਲਾਨ ਕਰਦੇ ਹੋਏ ਧਰਨਾ ਪ੍ਰਦਰਸ਼ਨ ਚੁੱਕਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ‘ਤੇ ਜਸ਼ਨ ਦਾ ਮਹੌਲ ਬਣਿਆ ਹੋਇਆ ਹੈ । ਇਸ ਦੇ ਨਾਲ ਹੀ ਪੰਜਾਬ ‘ਚ ਵੀ ਕਿਸਾਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ । ਕੱਲ੍ਹ ਕਿਉਂਕਿ ਕਿਸਾਨਾਂ ਦੀ ਘਰ ਵਾਪਸੀ ਹੈ ਅਜਿਹੇ ‘ਚ ਰਾਮ ਸਿੰਘ ਰਾਣਾ ਇਨ੍ਹਾਂ ਘਰ ਵਾਪਸ ਜਾਣ ਵਾਲੇ ਕਿਸਾਨਾਂ ਦੀ ਸੇਵਾ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ।

 

View this post on Instagram

 

A post shared by Ram Singh Rana (@ramsinghrana01)

You may also like