ਦਲੇਰ ਮਹਿੰਦੀ ਤੋਂ ਬਾਅਦ ਮੀਕਾ ਸਿੰਘ ਦੀ ਪ੍ਰਾਪਰਟੀ ਵੀ ਹੋਈ ਸੀਲ, ਜਾਣੋ ਕੀ ਹੈ ਪੂਰਾ ਮਾਮਲਾ

written by Pushp Raj | December 01, 2022 06:12pm

Mika Singh's property sealed: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਵੱਡੇ ਭਰਾ ਦਲੇਰ ਮਹਿੰਦੀ ਤੋਂ ਬਾਅਦ ਹੁਣ ਮੀਕਾ ਸਿੰਘ ਵੀ ਮੁਸ਼ਕਿਲ ਵਿੱਚ ਫਸ ਗਏ ਹਨ। ਮੀਕਾ ਸਿੰਘ ਨੂੰ ਲੈ ਕੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਮੀਕਾ ਸਿੰਘ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ।

Image Source : ANI/Twitter

ਦੱਸ ਦਈਏ ਕਿ ਹਾਲ ਹੀ ਵਿੱਚ ਦਲੇਰ ਮਹਿੰਦੀ ਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਵੱਡੇ ਭਰਾ ਦਲੇਰ ਮਹਿੰਦੀ ਤੋਂ ਬਾਅਦ ਮੀਕਾ ਸਿੰਘ ਅਜਿਹੀ ਨਵੀਂ ਮੁਸਬੀਤ ਵਿੱਚ ਘਿਰ ਗਏ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਦਮਦਮਾ ਝੀਲ ਦੇ ਕੰਢੇ ਬਣੇ ਮੀਕਾ ਸਿੰਘ ਦੇ ਫਾਰਮ ਹਾਊਸ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮੀਕਾ ਸਿੰਘ ਦਾ ਫਾਰਮ ਹਾਊਸ ਵੀ ਅਜਿਹੀ ਥਾਂ 'ਤੇ ਸਥਿਤ ਹੈ ਜਿੱਥੇ ਮਹਿਜ਼ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।

Image Source : Instagram

ਨਿਊਜ਼ ਏਜੰਸੀ ਏਐਨਆਈ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, 'ਅਰਾਵਲੀ ਖੇਤਰ ਵਿੱਚ ਦਮਦਮਾ ਝੀਲ ਦੇ ਨੇੜੇ ਰੋਜਕਾ ਗੁਜਰ ਪਿੰਡ ਵਿੱਚ ਬਣੇ 3 ਫਾਰਮ ਹਾਊਸਾਂ ਨੂੰ ਗ੍ਰੀਨ ਲੌਂਜ ਵਾਇਲੇਸ਼ਨ ਕਾਨੂੰਨ ਦੀ ਉਲੰਘਣਾ ਕੀਤੇ ਜਾਣ ਦੇ ਕਾਰਨ ਸੀਲ ਕਰ ਦਿੱਤਾ ਗਿਆ ਹੈ।

ਇੱਥੇ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਇੱਕ ਫਾਰਮ ਹਾਊਸ ਗਾਇਕ ਮੀਕਾ ਸਿੰਘ ਦਾ ਵੀ ਹੈ। ਦੱਸ ਦੇਈਏ ਕਿ ਮੀਕਾ ਦਾ ਇਹ ਫਾਰਮ ਹਾਊਸ ਝੀਲ ਦੇ ਕੰਢੇ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਜਿਸ ਦੇ ਖਿਲਾਫ ਹੁਣ ਉੱਥੋਂ ਦੇ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ।

Image Source : ANI/Twitter

ਹੋਰ ਪੜ੍ਹੋ: ਗਾਇਕ ਦਲੇਰ ਮਹਿੰਦੀ ਦਾ ਹਰਿਆਣਾ 'ਚ ਸਥਿਤ ਫਾਰਮ ਹਾਊਸ ਹੋਇਆ ਸੀਲ, ਜਾਣੋ ਪੂਰਾ ਮਾਮਲਾ

ਇਸ ਤੋਂ ਇਲਾਵਾ ਹਾਲ ਹੀ 'ਚ ਮੀਕਾ ਸਿੰਘ ਆਪਣੇ ਸ਼ੋਅ 'ਮੀਕਾ ਦੀ ਵਹੁਟੀ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੇ ਸਨ। 'ਮੀਕਾ ਦੀ ਵਹੁਟੀ' ਇੱਕ ਰਿਐਲਿਟੀ ਸ਼ੋਅ ਸੀ, ਜਿਸ 'ਚ ਮੀਕਾ ਨੇ ਦੇਸ਼ ਭਰ ਦੀਆਂ ਕਈ ਕੁੜੀਆਂ 'ਚੋਂ ਆਪਣੇ ਲਈ ਸਾਥੀ ਚੁਣਿਆ ਸੀ। 'ਮੀਕਾ ਦੀ ਵਹੁਟੀ' ਦੀ ਜੇਤੂ ਦਾ ਨਾਂ ਆਕਾਂਕਸ਼ਾ ਪੁਰੀ ਹੈ। ਮੀਕਾ ਦੇ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ 'ਸੁਭਾ ਹੋ ਨਾ ਦੇ', 'ਲੈਲਾ', 'ਹੀਰ ਤੋਂ ਬੜੀ ਸੈਡ ਜੀ' ਵਰਗੇ ਕਈ ਹਿੱਟ ਗੀਤ ਦਿੱਤੇ ਹਨ।

You may also like