ਖਤਰਨਾਕ ਕਾਰ ਐਕਸੀਡੈਂਟ ਤੋਂ ਬਾਅਦ ਵਾਲ-ਵਾਲ ਬਚੇ ਜਾਨੀ ਨੇ ਪੋਸਟ ਪਾ ਕੇ ਕਿਹਾ–‘ਰੱਬ ਤੇ ਮੌਤ ਦੋਵੇਂ ਇਕੱਠੇ ਦੇਖੇ’

written by Lajwinder kaur | July 20, 2022

ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਜਾਨੀ ਜੋ ਕਿ ਮੌਤ ਦੇ ਮੂੰਹ ਤੋਂ ਵਾਲ-ਵਾਲ ਬਚਕੇ ਵਾਪਸ ਆਏ ਨੇ। ਦੱਸ ਦਈਏ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦਾ ਮੁਹਾਲੀ ਦੇ ਕੋਰਟ ਕੰਪਲੈਕਸ ਨੇੜੇ ਐਕਸੀਡੈਂਟ ਹੋਇਆ ਸੀ। ਜਾਨੀ ਸਮੇਤ ਕਾਰ ਵਿੱਚ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਵਾਰ ਸਨ।

ਜਾਣਕਾਰੀ ਮੁਤਾਬਿਕ ਜਾਨੀ ਦੀ Toyota Foruner ਨੇ ਤੇਜ਼ ਰਫਤਾਰ ਹੋਣ ਕਾਰਨ ਤਿੰਨ-ਚਾਰ ਪਲਟੀਆਂ ਖਾਧੀਆਂ। ਫਿਲਹਾਲ ਕਾਰ 'ਚ ਸਵਾਰ ਜਾਨੀ ਅਤੇ ਉਨ੍ਹਾਂ ਦੇ ਸਾਥੀ ਸੁਰੱਖਿਅਤ ਹਨ। ਜਾਨੀ ਨੇ ਆਪਣੇ ਇਸ ਹਾਦਸੇ ਤੋਂ ਬਾਅਦ ਪਰਮਾਤਮਾ ਦੀ ਮੇਹਰ ਅਤੇ ਪ੍ਰਸ਼ੰਸਕਾਂ ਦੀ ਦੁਆਵਾਂ ਲਈ ਧੰਨਵਾਦ ਕਰਦੇ ਹੋਏ ਇੱਕ ਪੋਸਟ ਪਾਈ ਹੈ।

‘I saw death', says Punjabi lyricist Jaani after car accident in Mohali

ਹੋਰ ਪੜ੍ਹੋ : 'ਗਦਰ' ਦੀ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਵਧੀਆਂ ਮੁਸ਼ਕਿਲਾਂ, ਅਦਾਕਾਰਾ ਖਿਲਾਫ ਜਾਰੀ ਹੋਇਆ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ

ਜਾਨੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ- ‘ਅੱਜ ਅੱਖਾਂ ਨੇ ਮੌਤ ਵੇਖੀ, ਪਰ ਫਿਰ ਬਾਬਾ ਨਾਨਕ ਨੂੰ ਵੇਖਿਆ...ਸੋ ਅੱਜ ਮੌਤ ਤੇ ਰੱਭ ਦੋਵਾਂ ਨੂੰ ਇਕੱਠੇ ਵੇਖਿਆ...ਮੈਂ ਤੇ ਮੇਰੇ ਦੋਸਤ ਠੀਕ ਆਂ...ਬਹੁਤ ਕੁਝ ਮਾਮੂਲੀ ਸੱਟਾਂ ਨੇ...ਦੁਆ 'ਚ ਯਾਦ ਰੱਖੋ #JAANI’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਦੋਵੇਂ ਜਾਨੀ ਦੀ ਸਿਹਤ ਲਈ ਦੁਆਵਾਂ ਕਰ ਰਹੇ ਹਨ ਅਤੇ ਨਾਲ ਹੀ ਆਪਣੀ ਅਸੀਸਾਂ ਵੀ ਦੇ ਰਹੇ ਹਨ।

Punjabi singer-lyricist Jaani's speeding car overturns in Mohali

ਦੱਸ ਦਈਏ ਹਾਦਸੇ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਕੇ ਹੋਰ ਕੋਈ ਡਰ ਗਏ ਸੀ, ਹਰ ਕੋਈ ਜਾਨੀ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਸੀ। ਜਾਨੀ ਦੀ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਰਾਹਤ ਦੀ ਸਾਹ ਲਈ ਹੈ।

Punjabi singer-lyricist Jaani's speeding car overturns in Mohali

ਗੀਤਕਾਰ ਜਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ ਜਿਸਨੇ 'ਸੋਚ', 'ਕਿਆ ਬਾਤ ਐ', 'ਪਛਤਾਉਂਗੇ', 'ਫਿਲਹਾਲ', 'ਤਿਤਲੀਆਂ', 'ਬਾਰਿਸ਼ ਕੀ ਜਾਏ' ਅਤੇ 'ਫਿਲਹਾਲ 2 ਮੁਹੱਬਤ' ਵਰਗੇ ਗੀਤਾਂ ਲਿਖੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ। ਜਾਨੀ ਦੇ ਲਿਖੇ ਗੀਤ ਲਗਪਗ ਪੰਜਾਬੀ ਮਿਊਜ਼ਿਕ ਇੰਡਸਟਰੀ  ਸਾਰੇ ਹੀ ਗਾਇਕ ਗਾ ਚੁੱਕੇ ਹਨ।

 

 

View this post on Instagram

 

A post shared by JAANI (@jaani777)

You may also like