‘ਗੱਲ ਸੁਣੋ ਪੰਜਾਬੀ ਦੋਸਤੋ’ ਤੋਂ ਬਾਅਦ ਗੁਰਦਾਸ ਮਾਨ ਜਲਦ ਲੈ ਕੇ ਆ ਰਹੇ ਨਵਾਂ ਗੀਤ, ਤਸਵੀਰ ਕੀਤੀ ਸਾਂਝੀ

written by Shaminder | October 15, 2022 04:36pm

ਗੁਰਦਾਸ ਮਾਨ (Gurdas Maan) ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰੀ ਲਗਵਾਉਣਗੇ । ਇਸ ਦਾ ਜ਼ਿਕਰ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਹੈ ।ਇਸ ਤਸਵੀਰ ‘ਚ ਉਹ ਹੱਥ ‘ਚ ਇੱਕ ਕਾਗਜ਼ ਫੜੀ ਹੋਏ ਕੁਝ ਪੜ੍ਹਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆਂ ਕਿ ‘ਨਵਾਂ’ ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਇੱਕ ਪੈੱਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ ।

inside image of gurdas maan

ਹੋਰ ਪੜ੍ਹੋ : ‘ਬਲੈਕ ਫ੍ਰਾਈਡੇ’ ਫ਼ਿਲਮ ਦੇ ਅਦਾਕਾਰ ਦਾ ਹੋਇਆ ਦਿਹਾਂਤ, ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਤਾਇਆ ਸੋਗ

ਜਿਸ ਤੋਂ ਲੱਗਦਾ ਹੈ ਕਿ ਗੁਰਦਾਸ ਮਾਨ ਜਲਦ ਹੀ ਕੋਈ ਨਵਾਂ ਗੀਤ ਲਿਆਉਣ ਦੀ ਤਿਆਰੀ ਕਰ ਰਹੇ ਹਨ । ਜਿਸ ਨੂੰ ਗੁਰਦਾਸ ਮਾਨ ਨੇ ਖੁਦ ਹੀ ਲਿਖਿਆ ਹੈ । ਜਿਉਂ ਹੀ ਗੁਰਦਾਸ ਮਾਨ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ, ਪ੍ਰਸ਼ੰਸਕਾਂ ਵੱਲੋਂ ਕਮੈਂਟਸ ਦੀ ਝੜੀ ਲੱਗ ਗਈ ।

Gurdas Maan Image Source : Instagram

ਹੋਰ ਪੜ੍ਹੋ : ਕੀ ਜੈਸਮੀਨ ਭਸੀਨ ਅਤੇ ਅਲੀ ਗੋਨੀ ਨੇ ਕਰਵਾ ਲਿਆ ਹੈ ਵਿਆਹ, ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ

ਇੱਕ ਪ੍ਰਸ਼ੰਸਕ ਨੇ ਲਿਖਿਆ ‘ਬਾਪੂ ਜੀ ਕਿੰਨਾ ਵੇਟ ਕਰਵਾਓਗੇ ਜੀ, ਨਵੇਂ ਗੀਤ ਲਈ। ਜਲਦੀ ਗੀਤ ਸ਼ੇਅਰ ਕਰੋ ਤੇ ਅਸੀਂ ਸਾਰੇ ਮਜ਼ਾ ਲਈਏ ਤੁਹਾਡੇ ਗੀਤ ਦਾ’। ਇਕ ਹੋਰ ਨੇ ਕਮੈਂਟ ਕੀਤਾ ‘ਯੇ ਜ਼ਮੀਂ ਰੁਕ ਜਾਏ, ਆਸਮਾਂ ਝੁਕ ਜਾਏ ਤੇਰਾ ਚਿਹਰਾ ਜਬ ਨਜ਼ਰ ਆਏ’।ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਹੋਰ ਵੀ ਕਈ ਕਮੈਂਟਸ ਕੀਤੇ ਹਨ । ਗੁਰਦਾਸ ਮਾਨ ਇਸ ਤੋਂ ਪਹਿਲਾਂ ‘ਗੱਲ ਸੁਣੋ ਪੰਜਾਬੀ ਦੋਸਤੋ’ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਸਨ ।

'Gal Sunoh Punjabi Dosto': Gurdas Maan talks to people of Punjab in his new song Image Source: YouTube

ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਗੀਤ ‘ਚ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਨੂੰ ਲੈ ਕੇ ਉਨ੍ਹਾਂ ਦੇ ਨਾਲ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਚੰਗਾ ਮਾੜਾ ਕਹੇ ਜਾਣ ਦੇ ਦਰਦ ਨੂੰ ਬਿਆਨ ਕੀਤਾ ਸੀ ।

 

View this post on Instagram

 

A post shared by Gurdas Maan (@gurdasmaanjeeyo)

You may also like