ਰਣਵੀਰ ਸਿੰਘ ਨੇ ਆਪਣੇ ਮਾਤਾ-ਪਿਤਾ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਦੇ ਵੀ ਛੂਹੇ ਪੈਰ, ਵੀਡੀਓ ਹੋਇਆ ਵਾਇਰਲ

written by Lajwinder kaur | November 20, 2022 01:49pm

Ranveer Singh viral video: ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੂੰ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ 2022 'ਚ 'ਸੁਪਰਸਟਾਰ ਆਫ ਦ ਡੀਕੇਡ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਲੈਣ ਤੋਂ ਪਹਿਲਾਂ ਰਣਵੀਰ ਸਿੰਘ ਨੇ ਆਪਣੀ ਕੁਰਸੀ 'ਤੇ ਖੜ੍ਹੇ ਹੋ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਫਿਰ ਆਪਣੇ ਮਾਤਾ-ਪਿਤਾ ਦੇ ਪੈਰ ਛੂਹੇ। ਸਟੇਜ 'ਤੇ ਜਾਣ ਤੋਂ ਪਹਿਲਾਂ ਰਣਵੀਰ ਸਿੰਘ ਨੇ ਕੋਲ ਬੈਠੀ ਅਦਾਕਾਰ ਹੇਮਾ ਮਾਲਿਨੀ ਦੇ ਪੈਰ ਛੂਹ ਕੇ ਆਸ਼ਿਰਵਾਦ ਲਿਆ ਅਤੇ ਫਿਰ ਗੋਵਿੰਦਾ ਦੇ ਹੱਥ ਚੁੰਮੇ।

ਹੋਰ ਪੜ੍ਹੋ: ਯੋ ਯੋ ਹਨੀ ਸਿੰਘ ਨੇ ਨਵੇਂ ਗੀਤ ‘ਗਤੀਵਿਧੀ’ ਦਾ ਪੋਸਟਰ ਕੀਤਾ ਸਾਂਝਾ, ਬਾਲੀਵੁੱਡ ਐਕਟਰ ਮੌਨੀ ਰਾਏ ਆਵੇਗੀ ਨਜ਼ਰ

actor ranveer singh image source: instagram

ਰਣਵੀਰ ਸਿੰਘ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਜੋੜੀ ਨੂੰ ਕਿਸੇ ਫਿਲਮ 'ਚ ਇਕੱਠੇ ਦੇਖਣ ਦੀ ਮੰਗ ਕਰ ਰਹੇ ਹਨ। ਰਣਵੀਰ ਸਿੰਘ ਨੇ ਐਵਾਰਡ ਪ੍ਰਾਪਤ ਕਰਦੇ ਹੋਏ ਭਾਵੁਕ ਭਾਸ਼ਣ ਦਿੱਤਾ ਅਤੇ ਇੰਡਸਟਰੀ 'ਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ। ਆਪਣੇ ਭਾਸ਼ਣ ਵਿੱਚ ਰਣਵੀਰ ਸਿੰਘ ਨੇ ਉਸ ਘਟਨਾ ਨੂੰ ਵੀ ਯਾਦ ਕੀਤਾ ਜਦੋਂ ਯਸ਼ਰਾਜ ਫਿਲਮਜ਼ ਨੇ ਉਨ੍ਹਾਂ ਨੂੰ ਦੂਜਾ ਸ਼ਾਹਰੁਖ ਖ਼ਾਨ ਕਿਹਾ ਸੀ।

ranveer singh touch fathe image source: instagram

ਇਸ ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ ਜਦੋਂ ਰਣਵੀਰ ਅਵਾਰਡ ਲੈ ਕੇ ਵਾਪਿਸ ਆਉਂਦੇ ਨੇ ਤਾਂ ਉਹ ਫਿਰ ਤੋਂ ਗੋਵਿੰਦਾ ਅਤੇ ਹੇਮਾ ਮਾਲਿਨੀ ਦੇ ਪੈਰ ਛੂਹ ਕੇ ਆਸ਼ਿਰਵਾਦ ਲੈਂਦੇ ਹਨ।

Ranveer Singh for driving Aston Martin image source: twitter

 

View this post on Instagram

 

A post shared by Viral Bhayani (@viralbhayani)

You may also like