ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਸਮੁੰਦਰ ਕੰਢੇ ਮਨਾਇਆ ਸੀ ਜਸ਼ਨ, ਗੁਜਰਾਤ ਬੀਚ ‘ਤੇ ਮਸਤੀ ਕਰਦੇ ਹੋਇਆਂ ਦੀ ਤਸਵੀਰ ਆਈ ਸਾਹਮਣੇ

written by Lajwinder kaur | August 31, 2022

Sidhu Moose Wala killers celebrated after murder: 29 ਮਈ ਨੂੰ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਸੋਗ ਦੀ ਲਹਿਰ ਫੈਲ ਗਈ ਸੀ। ਜਦਕਿ ਸਿੱਧੂ ਮੂਸੇਵਾਲਾ ਦੇ ਕਤਲਕਾਂਡ ‘ਚ ਸ਼ਾਮਿਲ ਸ਼ਾਰਪਸ਼ੂਟਰ ਸਿੱਧੂ ਦੀ ਮੌਤ ਦਾ ਜਸ਼ਨ ਮਨਾ ਰਹੇ ਸਨ। ਜਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : Rakhi Sawant Video: ਹਸਪਤਾਲ 'ਚ ਭਰਤੀ ਹੋਈ ਰਾਖੀ ਸਾਵੰਤ, ਸਰਜਰੀ ਤੋਂ ਪਹਿਲਾਂ ਡਾਂਸ ਕਰਦੀ ਨਜ਼ਰ ਆਈ ਰਾਖੀ ਸਾਵੰਤ

Sidhu Moose Wala's pictures from his last photoshoot go viral; have a look Image Source: Shaterspeed/Instagram

ਇੰਡੀਆ ਟੂਡੇ ਦੀ ਰਿਪੋਰਟਸ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁਲਜ਼ਮ ਸ਼ੂਟਰਾਂ ਨੇ ਗੁਜਰਾਤ ਦੇ ਮੁਦਰਾ ‘ਚ ਸਮੁੰਦਰ ਕੰਢੇ ਜਸ਼ਨ ਮਨਾਇਆ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਵੱਲੋਂ ਫੋਟੋਸ਼ੂਟ ਵੀ ਕਰਵਾਇਆ ਗਿਆ।

Sidhu Moose Wala's songs 'Forget about it' and 'Outlaw' 'deleted' from Youtube Image Source: Twitter

ਇਸ ਤਸਵੀਰ ਤੋਂ ਇਹ ਗੱਲ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਸਾਰੇ ਸ਼ੂਟਰ ਸਿੱਧੇ ਗੁਜਰਾਤ ਦੇ ਮੁਦਰਾ ਪੋਰਟ 'ਤੇ ਚਲੇ ਗਏ ਜਿੱਥੇ ਸਾਰਿਆਂ ਨੇ ਮੂਸੇਵਾਲੇ ਦਾ ਕਤਲ ਕਰਨ ਦਾ ਮਿਲਕੇ ਜਸ਼ਨ ਮਨਾਇਆ। ਇੰਨਾ ਹੀ ਨਹੀਂ ਦੋਸ਼ੀ ਨੇ ਸਮੁੰਦਰ ਕਿਨਾਰੇ ਫੋਟੋਸ਼ੂਟ ਵੀ ਕਰਵਾਇਆ ਸੀ। ਇਸ ਤਸਵੀਰ 'ਚ ਅੰਕਿਤ, ਦੀਪਕ ਮੁੰਡੀ, ਸਚਿਨ, ਪ੍ਰਿਅਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਨਜ਼ਰ ਆ ਰਹੇ ਹਨ।

ਦੱਸ ਦਈਏ ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀ ਮੌਤ ਦੇ ਇਨਸਾਫ ਲਈ ਕੈਂਡਲ ਮਾਰਚ ਕੱਢਿਆ ਸੀ। ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ ਸਨ।

Image Source: Twitter

ਹੋਰ ਪੜ੍ਹੋ : Guess Who: ਤਸਵੀਰ 'ਚ ਨਜ਼ਰ ਆ ਰਹੀ ਹੈ ਛੋਟੀ ਬੱਚੀ ਅੱਜ ਹੈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੈ, ਕੀ ਤੁਸੀਂ ਪਹਿਚਾਣਿਆ?

You may also like